- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੋ-ਸਵਿਸ ਸਕੂਲ ਵਿਖੇ ਲਾਇਨਜ਼ ਕਲੱਬ ਨਕੋਦਰ ਵੱਲੋਂ ਅਧਿਆਪਕ ਦਿਵਸ ਮੌਕੇ ਉਨਾਂ ਨੂੰ ਕੀਤਾ ਸਨਮਾਨਿਤ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ਲਾਇਨਜ਼ ਕਲੱਬ ਨਕੋਦਰ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਸਿੱਖਿਆ ਦੇ ਖੇਤਰ ’ਚ ਵਧੀਆ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੱਤਿਅਮ ਕਾਲਜ ਦੇ ਚੇਅਰਮੈਨ ਵਿਪਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ। ਸ ਲਈ ਅਧਿਆਪਕਾਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਇਸ ਮੌਕੇ ਲਾਇਨਜ਼ ਕਲੱਬ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਅੱਠ ਅਧਿਆਪਕਾਂ ’ਚ ਪ੍ਰੀਆ ਸ਼ਰਮਾ, ਜਸਵੀਰ ਸਿੰਘ ਸ਼ਾਇਰ, ਸ਼ਿਫਾਲੀ, ਪਵਨ ਕੁਮਾਰ, ਧਰਮਪਾਲ, ਨਰਿੰਦਰ ਕੁਮਾਰ ਤੇ ਉਦੇ ਸ਼ੰਕਰ ਸ਼ਰਮਾ ਸ਼ਾਮਲ ਸਨ। ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਕਮਲ ਜੈਨ, ਹਰਪ੍ਰੀਤ ਸਿੰਘ, ਅਸ਼ੋਕ ਗਾਬਾ, ਗੁਰਿੰਦਰਜੀਤ ਸਿੰਘ, ਸ਼ਿਵਾਂਗ ਪੁਰੀ, ਅਸੀਮ ਗੁੰਬਰ, ਗੌਰਵ ਧਿਮਾਨ, ਅਨਮੋਲ ਮਹਾਜਨ, ਆਕਿਲ ਟੰਡਨ ਤੇ ਅਨੁਰਾਜ ਕੁਮਾਰ ਸਮੇਤ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ। ਅੰਤ ’ਚ ਸਕੂਲ ਪ੍ਰਿੰਸੀਪਲ ਡਾ.ਪੰਕਜ ਸ਼ਰਮਾ ਨੇ ਲਾਇਨਜ਼ ਕਲੱਬ ਨਕੋਦਰ ਦੇ ਸਮੂਹ ਮੈਂਬਰਾਂ ਦਾ ਸਮਾਗਮ ਕਰਵਾਉਣ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ।