- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨ ਅਸ਼ਵਨੀ ਮਲਹੋਤਰਾ ਦੇ ਸਿਰ ਸਜਿਆ ਲਾਇਨਜ਼ ਕਲੱਬ ਜਲੰਧਰ ਦੀ ਪ੍ਰਧਾਨਗੀ ਦਾ ਤਾਜ

-‘ਈਸ਼ਿਕਾ-2026’ ਇੰਸਟਾਲੇਸ਼ਨ ਸਮਾਗਮ ਦੌਰਾਨ ਨਵੀਂ ਟੀਮ ਨੇ ਸੰਭਾਲਿਆ ਅਹੁਦਾ, ਸਮਾਜ ਸੇਵਾ ਦੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਨਜ਼ ਕਲੱਬ ਜਲੰਧਰ ਵੱਲੋਂ ‘ਈਸ਼ਿਕਾ-2026’ ਦੇ ਨਾਂ ਹੇਠ ਸ਼ਾਨਦਾਰ ਇੰਸਟਾਲੇਸ਼ਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਦਿਨੇਸ਼ ਸ਼ਰਮਾ ਵੱਲੋਂ ਕਲੱਬ ਦੇ ਨਵੇਂ ਪ੍ਰਧਾਨ, ਮੁੱਖ ਮਹਿਮਾਨ ਅਤੇ ਲਾਇਨਜ਼ ਲੀਡਰਸ਼ਿਪ ਨੂੰ ਮੰਚ ’ਤੇ ਬਿਠਾਉਣ ਉਪਰੰਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਅਰੁਣਾ ਓਸਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਡਿਸਟ੍ਰਿਕਟ ਗਵਰਨਰ 321-ਡੀ ਜੀ.ਐੱਸ. ਭਾਟੀਆ ਨੇ ਉਦਘਾਟਨੀ ਅਧਿਕਾਰੀ ਵਜੋਂ ਸ਼ਿਰਕਤ ਕੀਤੀ, ਜਦਕਿ ਪਹਿਲੇ ਵਾਈਸ ਡਿਸਟ੍ਰਿਕਟ ਗਵਰਨਰ ਰਾਜੀਵ ਖੋਸਲਾ ਤੇ ਦੂਜੇ ਵਾਈਸ ਡਿਸਟ੍ਰਿਕਟ ਗਵਰਨਰ ਰਾਜੀਵ ਵਿਗ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਲਾਇਨ ਮਿਤੁਲ ਚੋਪੜਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸਮਾਗਮ ਦੇ ਚੇਅਰਮੈਨ ਆਰਐੱਸ ਆਨੰਦ ਨੇ ਸਮੂਹ ਮਹਿਮਾਨਾਂ, ਲਾਇਨਜ਼ ਲੀਡਰਸ਼ਿਪ ਅਤੇ ਕਲੱਬ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਇੰਸਟਾਲਿੰਗ ਅਫ਼ਸਰ ਪੀਐੱਮਸੀਸੀ ਜੇਬੀ ਸਿੰਘ ਚੌਧਰੀ ਨੇ ਸਾਲ 2026-27 ਲਈ ਲਾਇਨ ਅਸ਼ਵਨੀ ਮਲਹੋਤਰਾ ਨੂੰ ਕਲੱਬ ਦੇ ਪ੍ਰਧਾਨ ਵਜੋਂ ਅਹੁਦੇ ਦੀ ਸਹੁੰ ਚੁਕਾਈ ਤੇ ਜ਼ਿੰਮੇਵਾਰੀ ਸੌਂਪੀ। ਇਸ ਦੇ ਨਾਲ ਹੀ ਸਕੱਤਰ ਅਰੁਣ ਵਸ਼ਿਸ਼ਟ, ਖ਼ਜ਼ਾਨਚੀ ਸੁਰਿੰਦਰ ਸਿੰਘ, ਪੀਆਰਓ ਸਰਵਣ ਅਗਰਵਾਲ ਸਮੇਤ ਸਮੁੱਚੀ ਟੀਮ ਅਤੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਵੀ ਸਹੁੰ ਚੁਕਾਈ ਗਈ। ਨਵੇਂ ਬਣੇ ਪ੍ਰਧਾਨ ਅਸ਼ਵਨੀ ਮਲਹੋਤਰਾ ਨੇ ਕਿਹਾ ਕਿ ਉਹ ਕਲੱਬ ਦੀ ਸ਼ਾਨਦਾਰ ਸਮਾਜ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਨਵੇਂ ਸੇਵਾ ਪ੍ਰੋਜੈਕਟ ਸ਼ੁਰੂ ਕਰਕੇ ਕਲੱਬ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਮੁੱਖ ਮਹਿਮਾਨ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਅਰੁਣਾ ਓਸਵਾਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਲਾਇਨਿਜ਼ਮ ਦੀ ਸੇਵਾ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਡਿਸਟ੍ਰਿਕਟ ਗਵਰਨਰ ਜੀ.ਐੱਸ. ਭਾਟੀਆ, ਪਹਿਲੇ ਵਾਈਸ ਡਿਸਟ੍ਰਿਕਟ ਗਵਰਨਰ ਰਾਜੀਵ ਖੋਸਲਾ ਅਤੇ ਦੂਜੇ ਵਾਈਸ ਡਿਸਟ੍ਰਿਕਟ ਗਵਰਨਰ ਰਾਜੀਵ ਵਿਗ ਨੇ ਵੀ ਨਵੇਂ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਫਸਟ ਲੇਡੀ ਸ਼ਸ਼ੀ ਮਲਹੋਤਰਾ, ਸੁਧਾ ਵਸ਼ਿਸ਼ਟ, ਕਨਵੀਨਰ ਰਵੀ ਮਲਿਕ, ਕੋ-ਚੇਅਰਮੈਨ ਆਰ.ਐੱਸ. ਬਹਿਲ, ਕੋ-ਕਨਵੀਨਰ ਸ਼੍ਰੀਰਾਮ ਆਨੰਦ, ਸੀਨੀਅਰ ਵਾਈਸ ਪ੍ਰਧਾਨ ਸਤਬੀਰ ਭਾਟੀਆ, ਅਨਿਲ ਵਸ਼ਿਸ਼ਟ, ਲਾਇਨ ਐੱਮ.ਐੱਲ. ਗੁਪਤਾ, ਹਰਸ਼ਵਰਧਨ ਸ਼ਰਮਾ, ਸਾਹਿਲ ਅਰੋੜਾ, ਰਮੇਸ਼ ਕੁਮਾਰ ਕਸ਼ਯਪ, ਸੇਵਾ ਸਿੰਘ, ਬਲਕਾਰ ਸਿੰਘ ਸੈਣੀ, ਸੁਰਿੰਦਰ ਪੁਜਾਰਾ, ਐੱਨ.ਕੇ. ਕਾਂਸਰਾ, ਮੋਹਿਤ ਸਲੂਜਾ, ਗੌਰਵ ਉੱਪਲ, ਜਗਦੀਪ ਸਿੰਘ ਸੰਧਰ, ਸੰਜੀਵ ਚੋਪੜਾ, ਮਨੀਸ਼ ਸ਼ਰਮਾ, ਰਾਜੀਵ ਕਾਂਤ, ਸਚਿਨ ਵਢੇਰਾ, ਜੋਗਿੰਦਰ ਸਿੰਘ, ਰਾਜਵਿੰਦਰ ਸਿੰਘ ਵਾਲੀਆ, ਕੁਲਜੀਤ ਸਿੰਘ, ਲਾਇਨ ਫੂਲ ਚੰਦ ਬੱਧਨ, ਯਸ਼ਪਾਲ, ਰਾਕੇਸ਼ ਖਿੱਲਣ ਅਤੇ ਮਿਲਨਪ੍ਰੀਤ ਗਰੋਵਰ ਸਮੇਤ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਸਨ। ਸਮਾਗਮ ਦੌਰਾਨ ਮਹਿਮਾਨਾਂ ਤੇ ਲਾਇਨਜ਼ ਲੀਡਰਸ਼ਿਪ ਨੂੰ ਯਾਦਗਾਰੀ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਸੀਨੀਅਰ ਵਾਈਸ ਪ੍ਰਧਾਨ ਸਤਬੀਰ ਭਾਟੀਆ ਨੇ ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਖੁਸ਼ੀ ਤੇ ਉਤਸ਼ਾਹ ਦੇ ਮਾਹੌਲ ’ਚ ਸਫਲਤਾਪੂਰਵਕ ਸੰਪੰਨ ਹੋਇਆ।