- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਣਾ ਮੰਡੀ ’ਚੋਂ ਲਿਫਟਿੰਗ ਹੋਈ ਆਰੰਭ, ਬੀਤੇ ਦਿਨੀ ਕੀਤੇ ਗਏ ਸੀਆਰਓ ਜਾਰੀ, ਕਿਸਾਨਾਂ ਨੇ ਲਿਆ ਸੁੱਖ ਦਾ ਸਾਹ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਦੌਰਾਨ ਜਿਥੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਵਾਢੀ ਤੇਜ਼ ਕਰਕੇ ਵੱਡੇ ਪੱਧਰ ’ਤੇ ਦਾਣਾ ਮੰਡੀ ’ਚ ਝੋਨੇ ਦੀ ਫਸਲ ਪਹੁੰਚਾਈ ਜਾ ਰਹੀ ਸੀ। ਤੇ ਮੰਡੀ ’ਚ ਝੋਨੇ ਦੀ ਫਸਲ ਦੀਆਂ ਲੱਗੀਆਂ ਧਾਂਕਾਂ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਸਨ ਤੇ ਬੀਤੇ ਦਿਨੀਂ ਕਿਸਾਨਾਂ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਸੀ ਕਿ ਕਿਤੇ ਰੋਪੜ ਦੀ ਮੰਡੀ ਵਾਂਗ ਉਨ੍ਹਾਂ ਨੂੰ ਜਲੰਧਰ ਦੀ ਮੰਡੀ ’ਚ ਸਥਿਤੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਇਸੇ ਦੌਰਾਨ ਬੀਤੇ ਦਿਨ ਮੰਡੀ ’ਚ ਐੱਸਡੀਐੱਮ ਵੱਲੋਂ ਦੌਰਾ ਕਰਨ ਤੇ ਡੀਐੱਫਐੱਸਓ ਹਰਚਰਨ ਸਿੰਘ ਬਰਾੜ ਵੱਲੋਂ ਪ੍ਰਾਈਵੇਟ ਸੈਲਰਾਂ ਨੂੰ ਆਰਓ ਜਾਰੀ ਕਰਨ ਉਪਰੰਤ ਅੱਜ ਦਾਣਾ ਮੰਡੀ ’ਚੋਂ ਝੋਨੇ ਦੀ ਚੁਕਾਈ ਸ਼ੁਰੂ ਹੋਣ ਤੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਇਸੇ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦਰ ਸਿੰਘ ਸਾਹੀ ਤੇ ਸਕੱਤਰ ਦਲਬੀਰ ਸਿੰਘ ਨੇ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਉਨਾਂ ਨਾਲ ਸੰਪਰਕ ਕਰ ਸਕਦੇ ਸਨ।