ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਲਿਫਟ ਦੀ ਸੇਵਾ ਕਰਵਾਈ
ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਲਿਫਟ ਦੀ ਸੇਵਾ ਕਰਵਾਈ
Publish Date: Sat, 28 Mar 2026 09:05 PM (IST)
Updated Date: Sun, 29 Mar 2026 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤ ਦੀ ਸਹੂਲਤ ਲਈ ਸ਼ਰਧਾਲੂਆਂ ਵੱਲੋਂ ਲੰਗਰ ਹਾਲ ਦੀ ਲਿਫਟ ਦੀ ਸੇਵਾ ਕਰਵਾਈ ਗਈ। ਪ੍ਰਧਾਨ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਗੋਲਡੀ ਅਮਰੀਕਾ ਵਾਲੇ ਤੇ ਹਰਜੀਤ ਕੌਰ ਅਹੂਜਾ ਵੱਲੋਂ ਗੁਰਦੁਆਰਾ ਸਾਹਿਬ ਨੂੰ 18 ਲੱਖ 50 ਹਜਾਰ ਦੀ ਸੇਵਾ ਭੇਟਾ ਦਿੱਤੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਡਾ. ਐੱਚਐੱਮ ਹੁਰੀਆ ਤੇ ਰਸ਼ਪਾਲ ਸਿੰਘ ਪਾਲ, ਅਵਤਾਰ ਸਿੰਘ ਗੋਲਡੀ ਹਾਜ਼ਰ ਸਨ।