-ਲਗਾਤਾਰ ਵਧ ਰਹੀ ਭੁੱਖ ਹੜਤਾਲ ’ਤੇ ਬੈਠਣ ਵਾਲੇ ਵਕੀਲਾਂ ਦੀ ਗਿਣਤੀ -ਸੋਮਵਾਰ ਵੀ ਜਾਰੀ ਰਹੇਗੀ ਭੁੱਖ ਹੜਤਾਲ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਖ਼ਿਲਾਫ਼ ਵਕੀਲਾਂ ਦਾ ਸੰਘਰਸ਼ ਦਿਨੋਂ ਦਿਨ ਵਧਦਾ ਵੀ ਜਾ ਰਿਹਾ ਹੈ ਤੇ ਤਿੱਖਾ ਵੀ ਹੁੰਦਾ ਜਾ ਰਿਹਾ ਹੈ ਕਿਉਂਕਿ ਹਰ ਰੋਜ਼ ਭੁੱਖ ਹੜਤਾਲ ’ਤੇ ਬੈਠਣ ਵਾਲੇ ਵਕੀਲਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਇਸ ਸੰਘਰਸ਼ ਤਹਿਤ 57 ਵਕੀਲ ਭੁੱਖ ਹੜਤਾਲ ’ਤੇ ਬੈਠੇ ਤੇ ਇਸ ਨੀਤੀ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਵਕੀਲਾਂ ਨੇ ਕਿਹਾ ਕਿ ਜਦੋਂ ਤੱਕ ਇਹ ਰੱਦ ਨਹੀਂ ਨਹੀਂ ਕੀਤੀ ਜਾਂਦੀ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ ਤੇ ਸੋਮਵਾਰ ਨੂੰ ਵੀ ਇਸੇ ਤਰ੍ਹਾਂ ਹੀ ਭੁੱਖ ਹੜਤਾਲ ਜਾਰੀ ਰਹੇਗੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਅੱਜ ਭੁੱਖ ਹੜਤਾਲ ’ਤੇ ਬੈਠਣ ਵਾਲੇ ਵਕੀਲਾਂ ’ਚ ਸੂਰਜ ਪ੍ਰਤਾਪ ਸਿੰਘ, ਅਮਾਨਤ ਭਗਤ, ਮੇਹੁਲ ਖੰਨਾ, ਪ੍ਰਭੂ ਧੀਰ, ਵਿਜੇ ਮਿਸ਼ਰਾ, ਰਾਜ ਕੁਮਾਰ ਭੱਲਾ, ਓਮ ਪਰਕਾਸ਼ ਸ਼ਰਮਾ, ਬਲਵਿੰਦਰ ਸਿੰਘ ਲੱਕੀ, ਦਿਨੇਸ਼ ਕੁਮਾਰ ਜੱਸੀ, ਸੰਦੀਪ ਕਾਲੀਆ, ਅੰਮ੍ਰਿਤਪਾਲ ਸਿੰਘ ਭਾਰਜ, ਹਰਪ੍ਰੀਤ ਸਿੰਘ, ਅੰਜੂ ਬਾਲਾ, ਮੰਜੂ ਬਾਲਾ, ਰੀਮਾ ਚਾਂਦ, ਦਵਿੰਦਰ ਰਾਣਾ, ਵਿਕਾਸ ਥਾਪਰ, ਅਮਨਦੀਪ ਸਿੰਘ ਜੰਮੂ, ਅਨੂੰ ਸੋਢੀ,ਅਸ਼ਵਨੀ ਕੁਮਾਰ, ਦਮਨਜੀਤ ਸਿੰਘ ਗਿੱਲ, ਧੀਰਜ ਥਾਪਰ, ਦਿਨੇਸ਼ ਕੁਮਾਰ, ਗੌਤਮ ਸਹੋਤਾ, ਹਰਮਨਜੀਤ ਸਿੰਘ, ਜੈਕਸਨ ਤੇ੍ਰਹਨ, ਜਗਤਪਾਲ ਮੈਣੀ, ਜਾਹਨਵੀ ਅਰੋੜਾ, ਜਸਜੀਤ ਗਿੱਲ, ਮਾਨਿਕ ਕਪੂਰ, ਮਨਵੀਰ, ਨਵਜੋਤ ਕੌਰ, ਨਵਨੀਤ ਕੌਰ, ਨਵਤੇਜ ਸਿੰਘ, ਨਿਖਿਲ ਸ਼ਰਮਾ, ਪਰਮਜੀਤ ਸਿੰਘ, ਪਰਮਜੀਤ ਉੱਤਮ, ਰੋਹਿਤ ਮਸੀਹ, ਰੁਚੀ ਭਾਟੀਆ, ਸਾਗਰ ਕੁਮਾਰ, ਸੁਖਦੇਵ ਸਿੰਘ, ਯੁਵਰਾਜ, ਹਰਮਨਜੀਤ ਸਿੰਘ ਮੱਲ੍ਹੀ, ਸੁਸ਼ਾਂਤ ਕੁਮਾਰ, ਮੁਹੰਮਦ ਇਸ਼ਾਦ, ਹਰਜਿੰਦਰ ਪਾਲ, ਪ੍ਰਿੰਸੀ, ਰੋਹਿਤ ਕੌਲ, ਦਲੀਪ ਕੁਮਾਰ, ਕੌਸ਼ਲ ਕੁਮਾਰ, ਐਰਿਕ ਕੁਮਾਰ, ਅਮਨਦੀਪ ਭੱਟੀ, ਇੰਦਰਾਨੀ ਸਾਹਾ, ਰੋਹਨ ਲੂਥਰਾ, ਰੋਹਿਤ ਕਪੂਰ, ਹਰਮਨਦੀਪ ਸਿੰਘ ਸਾਹੀ ਤੇ ਸਪਨਾ ਸ਼ਾਮਿਲ ਸਨ| ਵਕੀਲਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਪਾਲਿਸੀ ਵਾਪਸ ਨਹੀਂ ਹੁੰਦੀ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਇਸ ਮੌਕੇ ਇਨ੍ਹਾਂ ਤੋਂ ਇਲਾਵਾ ਹੋਰ ਵਕੀਲਾਂ ’ਚ ਅਜੇ ਟੰਡਨ, ਸੰਗੀਤਾ ਸੋਨੀ, ਗੁਰਮੇਲ ਸਿੰਘ ਲਿੱਧੜ, ਸਤਨਾਮ ਸਿੰਘ ਹੁੰਦਲ, ਅਮਰਿੰਦਰ ਸਿੰਘ ਥਿੰਦ, ਰਾਕੇਸ਼ ਧੀਰ, ਅਸ਼ੋਕ ਸ਼ਰਮਾ, ਪ੍ਰਸ਼ੋਤਮ ਕਪੂਰ, ਪ੍ਰਿਤਪਾਲ ਸਿੰਘ ਸੰਜੀਵ ਬਾਂਸਲ, ਰਵੀਸ਼ ਮਲਹੋਤਰਾ, ਵਿਨੇ ਸ਼ਰਮਾ ਆਦਿ ਸਨ।