- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਕੀਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਇਆ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਜਿੱਥੇ ਅੱਜ ਦੇਸ਼ ਭਰ ’ਚ ਭਾਜਪਾ ਆਗੂਆਂ ਤੇ ਆਮ ਲੋਕਾਂ ਵੱਲੋਂ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਇਆ ਗਿਆ ਉੱਥੇ ਨਾਲ ਹੀ ਵਕੀਲਾਂ ਵੱਲੋਂ ਵੀ ਅੱਜ ਬਾਰ ਰੂਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਾਰੇ ਵਕੀਲਾਂ ਨੇ ਲੱਡੂ ਵੰਡ ਕੇ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਦੀ ਖ਼ੁਸ਼ੀ ਜ਼ਾਹਿਰ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ’ਚ ਅੱਜ ਦੇਸ਼ ਸਿਖ਼ਰਾਂ ’ਤੇ ਖੜ੍ਹਾ ਹੈ ਤੇ ਇਸ ਦਾ ਅੰਦਾਜ਼ਾ ਪੂਰੀ ਦੁਨੀਆ ਨੂੰ ਬਰਿੱਕਸ ਸੰਮੇਲਨ ਦੀ ਸਫਲਤਾ ਤੋਂ ਲੱਗ ਗਿਆ ਹੈ ਜਿੱਥੇ ਦੁਨੀਆ ਭਰ ਦੀਆਂ ਮਹਾਨ ਤਾਕਤਾਂ ਰੂਸ, ਚੀਨ, ਸਾਊਥ ਅਫ਼ਰੀਕਾ, ਬਰਾਜ਼ੀਲ, ਈਰਾਨ ਸਮੇਤ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸ਼ਿਰਕਤ ਕੀਤੀ ਤੇ ਭਾਰਤ ਦੀ ਆਰਥਿਕ ਤਰੱਕੀ ਦੀ ਪ੍ਰਸ਼ੰਸਾ ਕੀਤੀ ਤੇ ਅਜਿਹੇ ਪ੍ਰਧਾਨ ਮੰਤਰੀ ’ਤੇ ਸਭ ਨੂੰ ਮਾਣ ਹੈ। ਇਸ ਮੌਕੇ ਐਡਵੋਕੇਟ ਰਾਜ ਕੁਮਾਰ ਭੱਲਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਲੰਮੀ ਉਮਰ ਦੀਆਂ ਕਾਮਨਾਵਾਂ ਕੀਤੀਆਂ। ਇਸ ਦੌਰਾਨ ਮੌਜੂਦ ਵਕੀਲਾਂ ’ਚ ਐਡਵੋਕੇਟ ਰਤਨ ਦੂਆ (ਪ੍ਰਧਾਨ), ਅਮਰਿੰਦਰ ਸਿੰਘ ਥਿੰਦ (ਡੀਬੀਏ ਦੇ ਸਕੱਤਰ), ਸਾਬਕਾ ਪ੍ਰਧਾਨ ਅਦਿੱਤਿਆ ਜੈਨ, ਬੀਐੱਸ ਲੱਕੀ, ਓਮ ਪ੍ਰਕਾਸ਼ ਸ਼ਰਮਾ, ਸੰਜੀਵ ਬਾਂਸਲ, ਤਜਿੰਦਰ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ, ਜੇਪੀ ਸਿੰਘ, ਅਜੇ ਕੌਸ਼ਿਕ, ਰਾਜੀਵ ਕੋਹਲੀ, ਹੰਸ ਰਾਜ, ਹਰਸ਼ ਭੱਟ, ਰਾਹੁਲ ਨੰਦਾ, ਸੁਬੋਧ ਕੁਮਾਰ ਸ਼ਾਮਲ ਸਨ।