- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਕੀਲਾਂ ਨੇ ਸੰਵਿਧਾਨ ਦਿਵਸ ਮਨਾਇਆ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾਬਾਰ ਐਸੋਸੀਏਸ਼ਨ ਦੇ ਵਕੀਲ ਮੈਂਬਰਾਂ ਨੇ ਸੰਵਿਧਾਨ ਦਿਵਸ ਸਨਮਾਨ ਨਾਲ ਮਨਾਇਆ। ਇਸ ਦੌਰਾਨ ਬਾਰ ਦੇ ਪ੍ਰਧਾਨ ਰਤਨ ਦੂਆ, ਸਾਬਕਾ ਪ੍ਰਧਾਨ ਅਦਿੱਤਿਆ ਜੈਨ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਸਾਬਕਾ ਪ੍ਰਧਾਨ ਓਮ ਪਰਕਾਸ਼ ਸ਼ਰਮਾ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਜੇ.ਪੀ.ਸਿੰਘ, ਬਲਵਿੰਦਰ ਸਿੰਘ ਲੱਕੀ, ਸੰਜੀਵ ਬਾਂਸਲ, ਤੇਜਿੰਦਰ ਸਿੰਘ ਧਾਲੀਵਾਲ ਸਾਬਕਾ ਸਕੱਤਰ, ਨੀਰਜ ਕੌਸ਼ਿਕ, ਰਾਹੁਲ ਨੰਦਾ, ਸੰਨੀ ਕੁਮਾਰ, ਹੰਸ ਰਾਜ ਸ਼ਰਮਾ ਨੇ ਦੱਸਿਆ ਕਿ 26 ਨਵੰਬਰ 1949 ’ਚ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਤੇ 26 ਜਨਵਰੀ 1950 ’ਚ ਇਸ ਨੂੰ ਲਾਗੂ ਕੀਤਾ ਗਿਆ ਸੀ। ਇਸ ਮੌਕੇ ’ਤੇ ਅੱਜ ਵੱਖ-ਵੱਖ ਸ਼ਹਿਰਾਂ ’ਚ ਵੀ ਸਮਾਗਮ ਕਰਵਾਏ ਗਨ ਸਨ। ਵਕੀਲਾਂ ਨੇ ਇਸ ਦਿਨ ਦੀ ਖਾਸ ਮਹੱਤਾ ਬਾਰੇ ਵੀ ਸਾਰਿਆਂ ਨੂੰ ਦੱਸਿਆ ਤੇ ਕਿਹਾ ਕਿ ਸਾਡਾ ਸੰਵਿਧਾਨ ਹਰ ਨਾਗਰਿਕ ਨੂੰ ਬੋਲਣ, ਧਰਮ ਨੂੰ ਮੰਨਣ, ਪੜ੍ਹਨ ਤੇ ਬਰਾਬਰ ਅੱਗੇ ਵਧਣ ਦਾ ਹੱਕ ਦਿੰਦਾ ਹੈ ਤੇ ਹਰ ਨਾਗਰਿਕ ਦਾ ਵੀ ਫਰਜ਼ ਹੈ ਕਿ ਆਪਣੇ ਸੰਵਿਧਾਨ ਦਾ ਰੱਖਿਆ ਕਰੇ। ਇਸ ਦੌਰਾਨ ਐਡਵੋਕੇਟ ਰਾਜ ਕੁਮਾਰ ਭੱਲਾ ਅਤੇ ਐਡਵੋਕੇਟ ਜੇ.ਪੀ.ਸਿੰਘ ਨੇ ਕਿਹਾ ਕਿ ਸੰਵਿਧਾਨ ਸਿਰਫ਼ ਇੱਕ ਕਿਤਾਬ ਨਹੀਂ ਹੈ ਸਾਡੇ ਹੱਕਾਂ ਦੀ ਢਾਲ ਹੈ। ਇਸ ਦੌਰਾਨ ਹੋਰ ਵਕੀਲਾਂ ਵੱਲੋਂ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ।