- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲੀ ’ਚ ਐਕਟਿਵਾ ਲਗਾਉਣ ਨੂੰ ਲੈ ਕੇ ਵਕੀਲ ਉੱਪਰ ਹਮਲਾ, ਵਕੀਲ ਬੂਰੀ ਤਰਾਂ ਜਖਮੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਹੱਦ ’ਚ ਪੈਂਦੇ ਬਸਤੀ ਨੌ ਦੇ ਗਣੇਸ਼ ਨਗਰ ’ਚ ਇਕ ਵਕੀਲ ਉੱਪਰ ਕੁਝ ਵਿਅਕਤੀਆਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਆਪਣੀ ਧੀ ਨੂੰ ਟਿੳਸ਼ਨ ’ਤੇ ਛੱਡਣ ਲਈ ਆਪਣੇ ਸਕੂਟਰ ’ਤੇ ਗਿਆ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਵਕੀਲ ਸੌਰਵ ਹਾਂਡਾ ਵਾਸੀ ਅਸ਼ੋਕ ਨਗਰ ਜਲੰਧਰ ਨੇ ਦੱਸਿਆ ਕਿ ਉਹ ਆਪਣੀ ਪੰਜ ਸਾਲ ਦੀ ਧੀ ਨੂੰ ਰੋਜ਼ ਵਾਂਗ 18 ਨਵੰਬਰ ਨੂੰ ਸ਼ਾਮ 6 ਵਜੇ ਦੇ ਕਰੀਬ ਸਕੂਟਰ ’ਤੇ ਟਿਊਸ਼ਨ ਛੱਡਣ ਲਈ ਗਣੇਸ਼ ਨਗਰ ਗਿਆ ਸੀ। ਜਦ ਉਹ ਵਾਪਸ ਆਉਣ ਲੱਗਾ ਤਾਂ ਅਵਤਾਰ ਸਿੰਘ ਵਾਸੀ ਗਣੇਸ਼ ਨਗਰ ਬਸਤੀ ਨੌ ਨੇ ਸਕੂਟਰ ਦੀ ਚਾਬੀ ਕੱਢ ਲਈ ਤੇ ਕਹਿਣ ਲੱਗਾ ਕਿ ਗਲੀ ’ਚ ਸਕੂਟਰ ਗਲਤ ਜਗ੍ਹਾ ਤੇ ਖੜ੍ਹਾ ਕੀਤਾ ਹੈ। ਜਦ ਉਸਨੇ ਕਿਹਾ ਕਿ ਸਕੂਟਰ ਇਕ ਸਾਈਡ ’ਤੇ ਖੜ੍ਹਾ ਕੀਤਾ ਹੈ ਤਾਂ ਉਸ ਨਾਲ ਧੱਕਾ ਮੁੱਕੀ ਕਰਨ ਲੱਗ ਪਿਆ ਤੇ ਤੇਜਧਾਰ ਹਥਿਆਰ ਸਿਰ ’ਚ ਮਾਰਿਆ, ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ। ਉਸ ਤੋਂ ਬਾਅਦ ਅਵਤਾਰ ਸਿੰਘ ਦੀ ਪਤਨੀ, ਉਸਦਾ ਜਵਾਈ ਤੇ ਦੋ ਤਿੰਨ ਅਣਪਛਾਤੇ ਨੌਜਵਾਨ ਆਏ ਤੇ ਉਨ੍ਹਾਂ ਨੇ ਵੀ ਕੁੱਟਮਾਰ ਕੀਤੀ, ਉਸਨੇ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਤੇ ਫੋਨ ’ਤੇ ਪਤਨੀ ਨੂੰ ਜਾਣਕਾਰੀ ਦਿੱਤੀ ਜੋ ਤੁਰੰਤ ਮੌਕੇ ’ਤੇ ਪਹੁੰਚੀ ਤੇ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਸਿਵਲ ਹਸਪਤਾਲ ’ਚ ਸੱਟ ਨੂੰ ਦੇਖਦੇ ਹੋਏ ਉਸਦੇ ਸਿਰ ’ਤੇ ਕਈ ਟਾਂਕੇ ਲਾਏ। ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਪੰਜ ਦੀ ਪੁਲਿਸ ਮੌਕੇ ’ਤੇ ਪੁੱਜੀ ਪਰ ਡਾਕਟਰਾਂ ਵੱਲੋਂ ਸੌਰਭ ਹਾਂਡਾ ਨੂੰ ਬਿਆਨ ਦੇਣ ਤੋਂ ਅਨਫਿਟ ਕਹਿਣ ’ਤੇ ਉਸ ਦੇ ਬਿਆਨ ਨਹੀਂ ਹੋ ਸਕੇ। ਇਸ ਤੋਂ ਬਾਅਦ 19 ਨਵੰਬਰ ਨੂੰ ਸੌਰਵ ਨੇ ਪੁਲਿਸ ਨੂੰ ਬਿਆਨ ਦਿੱਤੇ। ਪੁਲਿਸ ਨੇ ਸੌਰਵ ਹਾਂਡਾ ਦੇ ਬਿਆਨਾਂ ’ਤੇ ਅਵਤਾਰ ਸਿੰਘ, ਉਸਦੀ ਪਤਨੀ, ਜਵਾਈ ਤੇ ਦੋ ਤਿੰਨ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨਾਮਜ਼ਦ ਮੁਲਜ਼ਮਾਂ ਦੀ ਭਾਲ ’ਚ ਛਾਪਾਮਾਰੀ ਕਰ ਰਹੀ ਹੈ।