
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਨੂੰਨ ਵਿਭਾਗ ਵੱਲੋਂ ‘ਤੀਜ-ਏ-ਆਜ਼ਾਦੀ 2.0’ ਸਮਾਗਮ ਦਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਰੀਜਨਲ ਕੈਂਪਸ ਦੇ ਕਾਨੂੰਨ ਵਿਭਾਗ ਵੱਲੋਂ ‘ਤੀਜ-ਏ-ਆਜ਼ਾਦੀ 2.0’ ਸਮਾਗਮ ਕਰਵਾਇਆ। ਇਸ ਦੌਰਾਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਆਜ਼ਾਦੀ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਪੇਸ਼ ਕੀਤਾ ਗਿਆ। ਸਮਾਗਮ ਦੇ ਮੁੱਖ ਆਕਰਸ਼ਣਾਂ ’ਚ ਮੌਕ ਪਾਰਲੀਮੈਂਟ, ‘ਸਾਵਣ ਦੀਆਂ ਮਹਿਕਾਂ’ ਸੱਭਿਆਚਾਰਕ ਟੈਲੇਂਟ ਸ਼ੋਅਕੇਸ ਤੇ ‘ਤੀਜ ਦਾ ਮੇਲਾ’ ਸਟਾਲ ਕਾਰਨੀਵਲ ਸ਼ਾਮਲ ਰਹੇ। ਇਸ ਮੌਕੇ ਡੀਨ ਪ੍ਰੋ. ਡਾ. ਬੁੱਟਾ ਸਿੰਘ, ਵਿਭਾਗ ਮੁਖੀ ਡਾ. ਵਰਿੰਦਰ ਸਿੰਘ ਤੇ ਸਮੂਹ ਫੈਕਲਟੀ ਮੈਂਬਰ ਹਾਜ਼ਰ ਰਹੇ। ਮੌਕ ਪਾਰਲੀਮੈਂਟ ਦੀ ਜੱਜਮੈਂਟ ਪ੍ਰੋ. ਡਾ. ਰੂਪਮ ਜਗੋਤਾ, ਡਾ. ਨਮਰਤਾ ਜੋਸ਼ੀ ਤੇ ਡਾ. ਚਰਨਕਮਲ ਵਾਲੀਆ ਵੱਲੋਂ ਕੀਤੀ ਗਈ। ਮੁਕਾਬਲੇ ’ਚ ਹਿਮਾਨੀ ਕੋਹਲੀ ਨੂੰ ਸਰਬੋਤਮ ਬੁਲਾਰੇ, ਹਰਨੂਰ ਸਿੰਘ ਨੂੰ ਸਰਬੋਤਮ ਆਲੋਚਕ ਤੇ ਮਾਨਿਆ ਨੂੰ ਸਰਬੋਤਮ ਮੀਡੀਆ ਪਰਸਨ ਵਜੋਂ ਸਨਮਾਨਿਤ ਕੀਤਾ ਗਿਆ। ‘ਤੀਜ ਦਾ ਮੇਲਾ’ ਦਾ ਉਦਘਾਟਨ ਡਾ. ਨਿਰਮਲਾ, ਕੁਮਾਰੀ ਤਰਨਜੀਤ ਤੇ ਕੁਮਾਰੀ ਰੀਤੂ ਵੱਲੋਂ ਕੀਤਾ ਗਿਆ, ਜਦਕਿ ‘ਸਾਵਣ ਦੀਆਂ ਮਹਿਕਾਂ’ ਦਾ ਉਦਘਾਟਨ ਡਾ. ਕੋਮਲ ਕ੍ਰਿਸ਼ਨ ਮਹਿਤਾ, ਡਾ. ਸੁਰੂਚੀ, ਕੁਮਾਰੀ ਸਿਮਰਨ, ਕੁਮਾਰੀ ਕਿਰਨਦੀਪ ਤੇ ਕੁਮਾਰੀ ਮਨਦੀਪ ਨੇ ਕੀਤਾ। ਸਮਾਗਮ ਨੂੰ ਸਫਲ ਬਣਾਉਣ ’ਚ ਡਾ. ਵਨੀਤਾ ਖੰਨਾ, ਡਾ. ਰਤਨਦੀਪ, ਡਾ. ਪੰਕਜ ਦੀਪ, ਮਿਸ ਜਯਾ ਤੇ ਮਿਸ ਅੰਕਿਤਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੌਕ ਪਾਰਲੀਮੈਂਟ ਦੀ ਸਮਾਪਤੀ ਡਾ. ਮੋਨਾ ਗੋਇਲ ਦੇ ਰਸਮੀ ਧੰਨਵਾਦੀ ਮਤੇ ਨਾਲ ਹੋਈ। ਸਮਾਪਤੀ ਮੌਕੇ ਵਿਭਾਗ ਮੁਖੀ ਡਾ. ਵਰਿੰਦਰ ਸਿੰਘ ਨੇ ਸਮੂਹ ਮਹਿਮਾਨਾਂ, ਫੈਕਲਟੀ ਮੈਂਬਰਾਂ, ਜੱਜਾਂ, ਪ੍ਰਤੀਯੋਗੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।