ਦੁਕਾਨ ’ਚੋਂ ਨਕਦੀ ਚੋਰੀ
ਜਨਰਲ ਸਟੋਰ ’ਚ ਦੇਰ ਰਾਤ ਚੋਰੀ
Publish Date: Fri, 20 Feb 2026 09:38 PM (IST)
Updated Date: Fri, 20 Feb 2026 09:39 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਅਵਤਾਰ ਨਗਰ ਖੇਤਰ ’ਚ ਇਕ ਚੋਰ ਦੇਰ ਰਾਤ ਜਨਰਲ ਸਟੋਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਲੈ ਕੇ ਭੱਜ ਗਿਆ। ਸਾਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਗਈ। ਦੁਕਾਨ ਮਾਲਕ ਅਨੁਸਾਰ ਇਕ ਵਿਅਕਤੀ ਸਵੇਰੇ 3:30 ਵਜੇ ਦੇ ਕਰੀਬ ਆਪਣਾ ਮੂੰਹ ਢੱਕ ਕੇ ਦੁਕਾਨ ’ਚ ਦਾਖਲ ਹੋਇਆ। ਜਦੋਂ ਪਰਿਵਾਰਕ ਮੈਂਬਰ ਸਵੇਰੇ 7:30 ਵਜੇ ਦੇ ਕਰੀਬ ਦੁਕਾਨ ਖੋਲ੍ਹਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਤਾਲੇ ਟੁੱਟੇ ਹੋਏ ਮਿਲੇ। ਅੰਦਰ ਜਾਂਚ ਕਰਨ ਤੇ 35 ਹਜ਼ਾਰ ਰੁਪਏ ਗਾਇਬ ਸਨ। ਸੀਸੀਟੀਵੀ ਫੁਟੇਜ ’ਚ ਦਿਸ ਰਿਹਾ ਹੈ ਕਿ ਮੁਲਜ਼ਮ ਸਿੱਧਾ ਤਿਜੋਰੀ ਵੱਲ ਜਾਂਦਾ ਹੈ, ਥੋੜ੍ਹੀ ਦੇਰ ਲਈ ਇਸ ਦੀ ਭਾਲ ਕਰਦਾ ਹੈ ਤੇ ਫਿਰ ਨਕਦੀ ਲੈ ਕੇ ਭੱਜ ਜਾਂਦਾ ਹੈ। ਇਸ ਘਟਨਾ ਦੀ ਸੂਚਨਾ ਤੁਰੰਤ ਭਾਰਗੋ ਕੈਂਪ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ। ਪੁਲਿਸ ਮੌਕੇ ’ਤੇ ਪਹੁੰਚੀ ਤੇ ਆਲੇ ਦੁਆਲੇ ਦੇ ਇਲਾਕੇ ਦੀ ਫੁਟੇਜ ਖੰਘਾਲਦਿਆਂ ਜਾਂਚ ਸ਼ੁਰੂ ਕਰ ਦਿੱਤੀ। ਦੋ ਸ਼ੱਕੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰ ਲਏ ਗਏ ਹਨ ਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।