ਕਾਲੇ ਕਾਨੂੰਨਾਂ ਤੇ ਨਸ਼ਾ ਤਸਕਰੀ ਨੂੰ ਲੈ ਕੇ ਭਾਜਪਾ ’ਤੇ ਤਿੱਖੇ ਹਮਲੇ
ਗ੍ਰਹਿ ਮੰਤਰੀ ਦੀ ਫੇਰੀ ਤੋਂ ਪਹਿਲਾਂ ਸ਼ਹਿਰ 'ਚ ਲੱਗੇ 'ਭਾਜਪਾ
Publish Date: Wed, 30 Sep 2026 09:27 PM (IST)
Updated Date: Wed, 30 Sep 2026 09:30 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ ਪੰਜਾਬ ’ਚ ਸਿਆਸੀ ਹਲਚਲ ਤੇਜ਼ ਹੁੰਦਿਆਂ ਹੀ ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਪੋਸਟਰ ਜੰਗ ਛੇੜ ਦਿੱਤੀ ਗਈ ਹੈ। ਸ਼ਹਿਰ ਦੇ ਮੁੱਖ ਚੌਕਾਂ, ਸੜਕਾਂ ਦੇ ਕਿਨਾਰਿਆਂ ਤੇ ਬਿਜਲੀ ਦੇ ਖੰਭਿਆਂ ਤੇ ਭਾਜਪਾ ਨੂੰ ਸਵਾਲ ਦੇ ਸਿਰਲੇਖ ਹੇਠ ਵਿਸ਼ੇਸ਼ ਬੋਰਡ ਤੇ ਫਲੈਕਸ ਪੋਸਟਰ ਲਗਾਏ ਗਏ ਹਨ, ਜੋ ਆਉਂਦੇ-ਜਾਂਦੇ ਲੋਕਾਂ ਲਈ ਚਰਚਾ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਹੋਰਡਿੰਗਾਂ ਤੇ ਪੋਸਟਰਾਂ ਰਾਹੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਮੁੱਖ ਤੌਰ ਤੇ ਦੋ ਵੱਡੇ ਸਵਾਲ ਪੁੱਛ ਕੇ ਨਿਸ਼ਾਨਾ ਸਾਧਿਆ ਗਿਆ ਹੈ।ਕਾਲੇ ਕਾਨੂੰਨਾਂ ਦੀ ਵਾਪਸੀ ਤੇ ਸਵਾਲ ਵੱਡੇ ਸੜਕੀ ਬੋਰਡਾਂ ਤੇ ਲਿਖਿਆ ਗਿਆ ਹੈ ਭਾਜਪਾ ਅਕਾਲੀ ਦਲ ਬਾਦਲ ਨਾਲ ਮਿਲ ਕੇ ਕਾਲੇ ਕਾਨੂੰਨ ਵਾਪਸ ਕਿਉਂ ਲਿਆਉਣਾ ਚਾਹੁੰਦੀ ਹੈ? ਬਿਜਲੀ ਦੇ ਖੰਭਿਆਂ ਤੇ ਲੱਗੇ ਪੋਸਟਰਾਂ ਤੇ ਸਵਾਲ ਉਠਾਇਆ ਗਿਆ ਹੈ ਪੰਜਾਬ ’ਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ? ਜਨਤਕ ਥਾਵਾਂ ਤੇ ਲਗਾਏ ਗਏ ਇਹ ਪੋਸਟਰ ਤੇ ਵਿਰੋਧੀ ਝੰਡੇ ਇਹ ਸਪੱਸ਼ਟ ਸੰਕੇਤ ਦਿੰਦੇ ਹਨ ਕਿ ਆਉਣ ਵਾਲੇ ਦਿਨਾਂ ’ਚ ਸਿਆਸੀ ਪਾਰਾ ਹੋਰ ਚੜ੍ਹੇਗਾ ਤੇ ਭਾਜਪਾ ਨੂੰ ਇਨ੍ਹਾਂ ਸਵਾਲਾਂ ਨੂੰ ਲੈ ਕੇ ਘੇਰਨ ਦੀ ਰਣਨੀਤੀ ਹੋਰ ਤੇਜ਼ ਕੀਤੀ ਜਾ ਰਹੀ ਹੈ।