ਰੇਲਵੇ ਸਟੇਸ਼ਨ ’ਤੇ ਭੁੱਲਿਆ ਨਕਦੀ ਵਾਲਾ ਬੈਗ ਸੁਰੱਖਿਆ ਮਿਲਿਆ ਵੰਦੇ ਭਾਰਤ ਯਾਤਰਾ ਦੌਰਾਨ ਸਟੇਸ਼ਨ 'ਤੇ ਰਹਿ ਗਿਆ ਲੈਪਟਾਪ ਬੈਗ ਸੁਰੱਖਿਅਤ ਮਿਲਿਆ
Publish Date: Thu, 22 Oct 2026 08:50 PM (IST)
Updated Date: Thu, 22 Oct 2026 08:51 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਰੇਲਗੱਡੀ ’ਚ ਚੜ੍ਹਨ ਦੀ ਕਾਹਲੀ ’ਚ ਸਟੇਸ਼ਨ ਤੇ ਰਹਿ ਗਿਆ ਇਕ ਯਾਤਰੀ ਦਾ ਲੈਪਟਾਪ ਬੈਗ, ਰੇਲਵੇ ਕਰਮਚਾਰੀਆਂ ਦੀ ਚੌਕਸੀ ਤੇ ਇਮਾਨਦਾਰੀ ਸਦਕਾ ਸੁਰੱਖਿਅਤ ਢੰਗ ਨਾਲ ਉਸਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ। ਬੈਗ ’ਚ 1.20 ਲੱਖ ਨਕਦੀ, ਇਕ ਪਰਸ ਤੇ ਕਈ ਮਹੱਤਵਪੂਰਨ ਦਸਤਾਵੇਜ਼ ਸਨ। ਚੀਫ਼ ਟਿਕਟ ਇੰਸਪੈਕਟਰ ਹੇਮੰਤ ਸ਼ਰਮਾ ਦੀ ਤੁਰੰਤ ਕਾਰਵਾਈ ਸਦਕਾ ਬੈਗ ਮਿਲਣ ਤੇ ਯਾਤਰੀ ਤੇ ਉਸਦੇ ਪਰਿਵਾਰ ਨੇ ਰੇਲਵੇ ਸਟਾਫ਼ ਦਾ ਧੰਨਵਾਦ ਕੀਤਾ। ਜਾਣਕਾਰੀ ਅਨੁਸਾਰ, 22 ਅਕਤੂਬਰ ਨੂੰ ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ’ਚ ਸਫ਼ਰ ਕਰ ਰਹੀ ਇਕ ਮਹਿਲਾ ਯਾਤਰੀ ਦਾ ਲੈਪਟਾਪ ਬੈਗ ਗਲਤੀ ਨਾਲ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਰਹਿ ਗਿਆ ਸੀ। ਰੇਲਗੱਡੀ ਦੇ ਚੱਲਣ ਤੋਂ ਬਾਅਦ ਜਦੋਂ ਉਸਨੂੰ ਬੈਗ ਗੁੰਮ ਹੋਣ ਦਾ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਯਾਤਰੀ ਦਾ ਪਰਿਵਾਰ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚਿਆ ਤੇ ਡਿਊਟੀ ਤੇ ਤਾਇਨਾਤ ਚੀਫ਼ ਟਿਕਟ ਇੰਸਪੈਕਟਰ, ਹੇਮੰਤ ਸ਼ਰਮਾ ਨੂੰ ਸਥਿਤੀ ਬਾਰੇ ਦੱਸਿਆ। ਇਹ ਪਤਾ ਲੱਗਣ ਤੇ ਕਿ ਬੈਗ ’ਚ 1.20 ਲੱਖ ਨਕਦੀ, ਇਕ ਪਰਸ ਤੇ ਕਈ ਜ਼ਰੂਰੀ ਦਸਤਾਵੇਜ਼ ਹਨ, ਉਨ੍ਹਾਂ ਨੇ ਤੁਰੰਤ ਸਟੇਸ਼ਨ ਦੇ ਅੰਦਰ ਬੈਗ ਦੀ ਭਾਲ ਸ਼ੁਰੂ ਕਰ ਦਿੱਤੀ। ਬਾਰੀਕੀ ਨਾਲ ਭਾਲ ਕਰਨ ਤੋਂ ਬਾਅਦ, ਲੈਪਟਾਪ ਬੈਗ ਸਹੀ-ਸਲਾਮਤ ਮਿਲ ਗਿਆ। ਨਕਦੀ ਤੇ ਮਹੱਤਵਪੂਰਨ ਦਸਤਾਵੇਜ਼ ਵਾਪਸ ਮਿਲਣ ਤੇ ਰਾਹਤ ਮਹਿਸੂਸ ਕਰਦੇ ਹੋਏ ਪਰਿਵਾਰ ਨੇ ਚੀਫ਼ ਟਿਕਟ ਇੰਸਪੈਕਟਰ ਹੇਮੰਤ ਸ਼ਰਮਾ ਤੇ ਟਿਕਟ-ਚੈਕਿੰਗ ਸਟਾਫ਼ ਦੀ ਇਮਾਨਦਾਰੀ ਤੇ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਵੀ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੇਲਵੇ ਕਰਮਚਾਰੀਆਂ ਦੀ ਚੌਕਸੀ ਤੇ ਸਮਰਪਣ ਯਾਤਰੀਆਂ ਦਾ ਭਰੋਸਾ ਮਜ਼ਬੂਤ ਕਰਦੇ ਹਨ।