ਹਿਮਾਚਲ ਪ੍ਰਦੇਸ਼ ’ਚ ਲਾਇਆ ਭੰਡਾਰਾ
ਹਿਮਾਚਲ ਵਿਖੇ ਮਹਾਮਾਈ ਦਾ ਵਿਸ਼ਾਲ ਚਾਰ ਦਿਨਾਂ ਭੰਡਾਰਾ
Publish Date: Thu, 20 Aug 2026 07:47 PM (IST)
Updated Date: Thu, 20 Aug 2026 07:51 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ ਜੈ ਚਿੰਤਪੁਰਨੀ ਲੰਗਰ ਕਮੇਟੀ ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵੱਲੋਂ 17 ਤੋਂ 20 ਅਗਸਤ ਤਕ ਚਾਰ ਦਿਨਾ ਭੰਡਾਰਾ ਦੌਲਤਪੁਰ (ਤਕੀਪੁਰ) ਕਾਂਗੜਾ ਹਿਮਾਚਲ ਪ੍ਰਦੇਸ਼ ’ਚ ਲਾਇਆ ਗਿਆ ਹੈ। ਭੰਡਾਰਾ ਕਮੇਟੀ ਦੇ ਮੁੱਖ ਸੇਵਾਦਾਰ ਗਿਆਨ ਚੰਦ ਖੁੰਗਰ ਦੀ ਅਗਵਾਈ ’ਚ ਪਿੰਡ ਉੱਗੀ ਵਿਖੇ (ਝੰਡਾ) ਯਾਤਰਾ ਕੱਢੀ ਗਈ ਜੋ ਖੁੰਗਰ ਫਾਰਮ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਰ ’ਚ ਸਮਾਪਤ ਹੋਈ, ਜਿਸ ’ਚ ਪਿੰਡ ਉੱਗੀ ਦੇ ਲੋਕਾਂ ਨੇ ਮਹਾਂਮਾਈ ਦੀ ਜੋਤਾਂ ਦੇ ਦਰਸ਼ਨ ਦੀਦਾਰੇ ਕੀਤੇ ਤੇ ਰਸਤੇ ’ਚ ਲੰਗਰ ਵੀ ਲਗਾਏ ਗਏ। ਇਸ ਯਾਤਰਾ ’ਚ ਜਵਾਹਰ ਲਾਲ ਖੁੰਗਰ ਸਾਬਕਾ ਸਰਪੰਚ, ਯੋਗਰਾਜ, ਰਾਮ ਕਿਸ਼ਨ ਛੋਹਟਰਾ, ਨਰਿੰਦਰ ਉੱਗੀ, ਹੈਪੀ ਬੱਠਲਾ, ਨੰਨੂ ਮਹਿਰਾ, ਕਾਕਾ ਬੱਠਲਾ, ਸੰਤੋਸ਼ ਦੇਵੀ ਗੁੰਬਰ, ਵੀਨੂ ਛੋਹਟਰਾ, ਕੁਲਵਿੰਦਰ ਹੈਪੀ, ਰਾਜੂ ਗੁੰਬਰ, ਪੱਪੂ ਸਚਦੇਵਾ, ਰੋਹਿਤ ਮਦਾਨ, ਅਰਵਿੰਨ ਬੱਠਲਾ ਚੇਅਰਮੈਨ ਅਰੌੜਾ ਖੱਤਰੀ ਭਲਾਈ ਬੋਰਡ ਨਕੋਦਰ, ਪਿੰਦਰ ਮਹਿਰਾ ਆਦਿ ਸ਼ਾਮਲ ਸਨ। ਨਾਲ ਹੀ ਇਕ ਛੋਟਾ ਜਿਹਾ ਪਕੌੜਿਆਂ ਦਾ ਲੰਗਰ ਦਰਬਾਰ ਪੁਰਾਣਾ ਪੁਲ ਨੇੜੇ ਕਿਲਾ ਕਾਂਗੜਾ ਕੋਟ ਵਿਖੇ ਸਾਡੇ ਪਿੰਡ ਉੱਗੀ ਦੇ ਵਸਨੀਕ ਤੇ ਸੱਭ ਭਗਤਾਂ ਦੇ ਅਜ਼ੀਜ਼ ਸਵ: ਧਰਮ ਪਾਲ ਮਹਿਰਾ (ਧੰਨੂ ਹਲਵਾਈ) ਤੇ ਸਾਥੀਆਂ ਵੱਲੋਂ ਲਗਾਇਆ ਗਿਆ ਸੀ।