ਸ਼ਿਵਰਾਤਰੀ ਦਿਹਾੜੇ ’ਤੇ ਲੰਗਰ ਲਗਾਇਆ
ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ’ਤੇ ਲੰਗਰ ਲਗਾਇਆ
Publish Date: Sun, 15 Feb 2026 07:06 PM (IST)
Updated Date: Mon, 16 Feb 2026 04:12 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸ਼ਹੀਦ ਊਧਮ ਸਿੰਘ ਚੌਕ ਨੇੜੇ ਸਥਿਤ ਸ਼ਹੀਦ ਊਧਮ ਸਿੰਘ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ’ਤੇ ਬਾਬਾ ਫ਼ਜ਼ਲ ਹੁਸੈਨ ਉੱਰਫ਼ ਬਾਬਾ ਮਸਤ ਦੀ ਦਰਗਾਹ ’ਤੇ ਪੂੜੀਆਂ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਜਾਈ ਗਈ ਸ਼ੋਭਾ ਯਾਤਰਾ ਦਾ ਦਰਗਾਹ ਬਾਬਾ ਮਸਤ ਦੀ ਪ੍ਰਬੰਧਕੀ ਕਮੇਟੀ ਤੇ ਦੁਕਾਨਦਾਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ। ਇਸ ਮੌਕੇ ’ਤੇ ਦਰਗਾਹ ਦੇ ਮੁੱਖ ਸੇਵਾਦਾਰ ਅਵਤਾਰ ਚੰਦ ਤਾਰੀ, ਸੋਮ ਦੱਤ ਰਾਹੀ, ਅਮਨਦੀਪ ਸਿੰਘ ਜੱਸਲ ਕੌਂਸਲਰ, ਰਾਜ ਕੁਮਾਰ, ਸੋਨੂੰ ਸ਼ਿਮਲਾ ਹੇਅਰ ਡਰੈਸਰ, ਹਿਤੇਸ਼ ਗਾਂਧੀ, ਆਜ਼ਾਦਵੀਰ ਸਿੰਘ ਜੰਮੂ, ਮਨਜੀਤ ਸਿੰਘ, ਡਾ. ਚੰਦੀ, ਵਧਵਾ ਆਪਟੀਕਲ ਵਾਲੇ ਤੇ ਥਿੰਦ ਸੀਮੈਂਟ ਸਟੋਰ ਵਾਲੇ, ਕਾਲਾ ਮਨੀਲਾ ਵਾਲਾ, ਹੈਪੀ ਤੇ ਪ੍ਰਦੀਪ ਵੀ ਮੌਜੂਦ ਸਨ।