- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਟ ਰੇਲਵੇ ਸਟੇਸ਼ਨ, ਬਰਲਟਨ ਪਾਰਕ ਤੇ ਬਾਬੂ ਜਗਜੀਵਨ ਰਾਮ ਚੌਂਕ ’ਚ ਜਲਣਗੇ ‘ਆਸ਼ੀਰਵਾਦ ਦੇ ਦੀਵੇ’

-ਭਾਜਪਾ ਵੱਲੋਂ ਤਿੰਨਾਂ ਵਿਧਾਨ ਸਭਾ ਹਲਕਿਆਂ ’ਚ ਪ੍ਰੋਗਰਾਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 77ਵੇਂ ਜਨਮਦਿਨ ਤੇ ਉਨ੍ਹਾਂ ਦੇ 25 ਸਾਲਾਂ ਦੇ ਜਨ ਸੇਵਾ ਕਾਰਜਕਾਲ ਨੂੰ ਸਮਰਪਿਤ ‘ਆਸ਼ੀਰਵਾਦ ਦਾ ਦੀਵਾ’ ਅਭਿਆਨ ਤਹਿਤ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ 17 ਸਤੰਬਰ ਨੂੰ ਤਿੰਨਾਂ ਵਿਧਾਨ ਸਭਾ ਹਲਕਿਆਂ ’ਚ ਵਿਸ਼ਾਲ ਪ੍ਰੋਗਰਾਮ ਕਰਵਾਏ ਜਾਣਗੇ। ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ’ਚ ਪਾਰਟੀ ਦੇ ਸੀਨੀਅਰ ਆਗੂ, ਅਹੁਦੇਦਾਰ ਤੇ ਵਰਕਰ ਵਿਕਾਸ ਪ੍ਰੋਜੈਕਟਾਂ ਵਾਲੇ ਸਥਾਨਾਂ ’ਤੇ ਦੀਵੇ ਜਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਅਰਦਾਸ ਕਰਨਗੇ। ਜ਼ਿਲ੍ਹਾ ਮਹਾਂਮੰਤਰੀ ਰਾਜੇਸ਼ ਕਪੂਰ, ਜ਼ਿਲ੍ਹਾ ਮੀਡੀਆ ਇੰਚਾਰਜ ਅਮਿਤ ਭਾਟੀਆ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਸ਼ਾਮ ਸ਼ਰਮਾ, ਬਲਜੀਤ ਪ੍ਰਿੰਸ, ਸੰਜੀਵ ਸ਼ਰਮਾ, ਅਨੁਜ ਸ਼ਾਰਦਾ ਤੇ ਸਾਹਿਲ ਸ਼ਰਮਾ ਨੇ ਦੱਸਿਆ ਕਿ ਭਾਜਪਾ ਵਰਕਰ ਵਿਕਾਸ ਪ੍ਰੋਜੈਕਟਾਂ ਦੇ ਸਥਾਨਾਂ ’ਤੇ ‘ਆਸ਼ੀਰਵਾਦ ਦਾ ਦੀਵਾ’ ਜਲਾਉਣਗੇ। ਨਾਰਥ ਵਿਧਾਨ ਸਭਾ ਹਲਕੇ ’ਚ ਬਰਲਟਨ ਪਾਰਕ ਵਿਖੇ ਸਮਾਰਟ ਸਿਟੀ ਤਹਿਤ ਵਿਕਸਿਤ ਹੋ ਰਹੇ ਸਪੋਰਟਸ ਹੱਬ ਤੇ ਸਰਫੇਸ ਵਾਟਰ ਪ੍ਰੋਜੈਕਟ ਸਥਾਨ ’ਤੇ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ’ਚ ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ, ਰਮਨ ਪੱਬੀ, ਰਵੀ ਮੋਹਿੰਦਰੂ, ਨਵਲ ਕੰਬੋਜ, ਕੌਂਸਲਰ ਰਵੀ ਕੁਮਾਰ ਰਿੰਪੀ, ਪ੍ਰਭਾਕਰ, ਗੁਰਦੀਪ ਸਿੰਘ ਫੌਜੀ, ਅਮਿਤ ਢੱਲ ਸਮੇਤ ਵੱਡੀ ਗਿਣਤੀ ’ਚ ਵਰਕਰ ਸ਼ਾਮਲ ਹੋਣਗੇ। ਸੈਂਟਰਲ ਵਿਧਾਨ ਸਭਾ ਹਲਕੇ ’ਚ ਅੰਮ੍ਰਿਤ ਭਾਰਤ ਯੋਜਨਾ ਤਹਿਤ ਵਿਕਸਿਤ ਕੀਤੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ‘ਆਸ਼ੀਰਵਾਦ ਦਾ ਦੀਵਾ’ ਪ੍ਰੋਗਰਾਮ ਹੋਵੇਗਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਪ੍ਰਦੇਸ਼ ਉਪ ਪ੍ਰਧਾਨ ਰਾਕੇਸ਼ ਰਾਠੌਰ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਰਾਜ ਸਭਾ ਮੈਂਬਰ ਹਰਭਜਨ ਸਿੰਘ, ਪੁਨੀਤ ਸ਼ੁਕਲਾ, ਤੇਜਿੰਦਰ ਸਿੰਘ ਬਿੱਟੂ, ਰਾਸ਼ਟਰੀ ਪ੍ਰਵਕਤਾ ਜੈਵੀਰ ਸ਼ੇਰਗਿੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਰਾਜੇਸ਼ ਕਪੂਰ, ਮੀਨੂ ਡੰਡ, ਜਗਜੀਤ ਸਿੰਘ ਤੇ ਚੰਦਨ ਰਖੇਜਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਵੈਸਟ ਵਿਧਾਨ ਸਭਾ ਹਲਕੇ ’ਚ ਬਾਬੂ ਜਗਜੀਵਨ ਰਾਮ ਚੌਕ ਸਥਿਤ ਸਮਾਰਟ ਸਿਟੀ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਸਥਾਨ ’ਤੇ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ’ਚ ਪ੍ਰਦੇਸ਼ ਅਨੁਸੂਚਿਤ ਜਾਤੀ ਮੋਰਚਾ ਪ੍ਰਧਾਨ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਮਨਜੀਤ ਸਿੰਘ ਟੀਟੂ, ਅਜੈ ਬੱਬਲ, ਰਾਣੀ ਭਗਤ, ਜੋਤੀ, ਸ਼ੋਭਾ ਮੇਨੀਆ, ਚਰਨਜੀਤ ਕੌਰ ਸੰਧਾ, ਤਰਵਿੰਦਰ ਸੋਈ, ਰਮੇਸ਼ ਸ਼ਰਮਾ ਤੇ ਇਲਾਕੇ ਦੇ ਸਾਰੇ ਮੰਡਲ ਪ੍ਰਧਾਨ ਤੇ ਵਰਕਰ ਸ਼ਾਮਲ ਹੋਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ, ਸੇਵਾ, ਸੁਸ਼ਾਸਨ ਤੇ ਗਰੀਬ ਭਲਾਈ ਦੇ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।