
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਾ ਬਲੌਸਮਜ਼ ਸਕੂਲ ਵੱਲੋਂ ‘ਦ ਸਟੇਟਸ ਆਫ਼ ਇੰਡੀਆ’ ਅਪੋਰਚੁਨਿਟੀ ਐਕਸਪੋ ਦਾ ਆਯੋਜਨ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ : ਜਲੰਧਰ ਲਾ ਬਲੌਸਮਜ਼ ਸਕੂਲ ਵੱਲੋਂ ਦਿ ਸਟੇਟਸ ਆਫ਼ ਇੰਡੀਆ ਐਨ ਅਪੋਰਚੁਨਿਟੀ ਐਕਸਪੋ” ਕਰਵਾਇਆ। ਇਸ ਐਕਸਪੋ ’ਚ ਕਲਾਸ 5ਵੀਂ ਤੋਂ 8ਵੀਂ ਤੱਕ ਦੇ ਨੌਜਵਾਨ ਉੱਦਮੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਦਿਲਚਸਪ ਪ੍ਰਦਰਸ਼ਨੀਆਂ ਰਾਹੀਂ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਪੇਸ਼ ਕੀਤਾ ਤੇ ਉੱਥੋਂ ਦੇ ਵਿਸ਼ੇਸ਼ ਸਰੋਤਾਂ, ਉਤਪਾਦਾਂ, ਉਦਯੋਗਾਂ ਤੇ ਕਮਾਈ ਦੇ ਮੌਕਿਆਂ ਨੂੰ ਉਜਾਗਰ ਕੀਤਾ। ਇਸ ਸਮਾਗਮ ਨੇ ਮਾਪਿਆਂ ਤੇ ਆਉਣ ਵਾਲੇ ਮਹਿਮਾਨਾਂ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਦੀ ਅਮੀਰ ਸੰਸਕ੍ਰਿਤੀ, ਵਿਭਿੰਨਤਾ ਤੇ ਖੂਬੀਆਂ ਨੂੰ ਜਾਣਨ ਦਾ ਮੌਕਾ ਦਿੱਤਾ। ਪ੍ਰਦਰਸ਼ਨੀਆਂ ’ਚ ਵਿਦਿਆਰਥੀਆਂ ਦੀ ਨਵੀਂ ਸੋਚ ਤੇ ਕਲਾਸਰੂਮ ’ਚ ਸਿੱਖੀਆਂ ਗੱਲਾਂ ਨੂੰ ਅਸਲ ਦੁਨੀਆ ਦੀਆਂ ਸੰਭਾਵਨਾਵਾਂ ਨਾਲ ਜੋੜਨ ਦੀ ਸਮਰੱਥਾ ਵੀ ਨਜ਼ਰ ਆਈ। “ਇਕ ਭਾਰਤ, ਕਈ ਰਾਜ, ਅਣਗਿਣਤ ਮੌਕੇ” ਥੀਮ ਨੇ ਸਮਾਗਮ ਦੀ ਭਾਵਨਾ ਨੂੰ ਬਾਖੂਬੀ ਪੇਸ਼ ਕੀਤਾ। ਪ੍ਰੋਗਰਾਮ ’ਚ ਚੇਅਰਪਰਸਨ ਵੰਦਨਾ ਮਡੀਆ, ਡਾਇਰੈਕਟਰ ਰੂਹਾਨੀ ਕੋਹਲੀ ਤੇ ਪ੍ਰਿੰਸੀਪਲ ਨਿਧੀ ਚੋਪੜਾ ਸ਼ਾਮਲ ਹੋਏ। ਪ੍ਰੋਗਰਾਮ ਦੇ ਜੱਜਾਂ ਦੇ ਪੈਨਲ ’ਚ ਐਡਵੋਕੇਟ ਰਾਮ ਛਾਬੜਾ, ਸ਼ੀਤਲ ਠਾਕੁਰ, ਡਾ. ਸੋਫੀਆ ਰਾਬਿਆ, ਨਮਿਆ ਤੇ ਰਾਜੀਵ ਹਾਂਡਾ ਸ਼ਾਮਲ ਰਹੇ। “ਦਿ ਸਟੇਟਸ ਆਫ਼ ਇੰਡੀਆ” ਰਾਹੀਂ ਲਾ ਬਲੌਸਮਜ਼ ਸਕੂਲ ਨੇ ਸੰਸਕ੍ਰਿਤੀ, ਗਿਆਨ, ਨਵੀਨਤਾ ਤੇ ਉੱਦਮਤਾ ਨੂੰ ਸਫਲਤਾਪੂਰਵਕ ਇਕ ਮੰਚ ’ਤੇ ਲਿਆਂਦਾ। ਮੁਕਾਬਲੇ ’ਚ ਪੰਜਾਬ ਕਲਾਸ ਪੰਜਵੀਂ ਏ ਨੇ ਪੰਜਾਬ, ਛੇਵੀਂ ਬੀ ਨੇ ਗੁਜਰਾਤ, ਸੱਤਵੀਂ ਬੀ ਨੇ ਪੱਛਮੀ ਬੰਗਾਲ, ਸੱਤਵੀਂ ਸੀ ਨੇ ਜੰਮੂ-ਕਸ਼ਮੀਰ ਤੇ ਅੱਠਵੀਂ ਬੀ ਨੇ ਹਿਮਾਚਲ ਪ੍ਰਦੇਸ਼ ਦੀ ਸ਼ਾਨਦਾਰ ਪੇਸ਼ਕਾਰੀਆਂ ਦੇ ਆਧਾਰ ’ਤੇ ਜੇਤੂ ਸਥਾਨ ਹਾਸਲ ਕੀਤੇ।