ਡੈਲੀਗੇਟ ਇਜਲਾਸ ’ਚ ਢਿੱਲੋਂ ਨੂੰ ਚੁਣਿਆ ਸੂਬਾ ਪ੍ਰਧਾਨ
ਟੀਐਸਯੂ.ਦੇ ਸੂਬਾਈ ਡੈਲੀਗੇਟ ਅਜਲਾਸ ’ਚ ਕੁਲਵਿੰਦਰ ਸਿੰਘ ਢਿੱਲੋਂ ਚੁਣੇ ਸੂਬਾ ਪ੍ਰਧਾਨ
Publish Date: Wed, 21 Jan 2026 06:50 PM (IST)
Updated Date: Wed, 21 Jan 2026 06:51 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ: ਟੀਐੱਸਯੂ ਦਾ 43ਵਾ ਸੂਬਾਈ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ। ਇਜਲਾਸ ਜਥੇਬੰਦੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਸੂਰੂ ਕੀਤਾ ਗਿਆ। ਡੈਲੀਗੇਟਾਂ ਨੇ ਬਿਜਲੀ ਖੇਤਰ ਉੱਪਰ ਹੋ ਰਹੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹਮਲਿਆਂ ਤੇ ਬੁਲਾਰਿਆਂ ਨੇ ਗੱਲ ਕੀਤੀ, ਨਿੱਜੀਕਰਨ ਬੰਦ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਬਿਜਲੀ ਸੋਧ ਬਿੱਲ 2025 ਵਾਪਸ ਕਰਵਾਉਣ, 29 ਲੇਬਰ ਕੋਡ ਬਹਾਲ ਕਰਵਾਉਣ, ਪੰਜਾਬ ਚ ਨਸ਼ੇ ਖਤਮ ਕਰਨ ਲਈ, ਆਉਣ ਵਾਲੇ ਸਮੇਂ ’ਚ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਮੰਗਾਂ ਸਮੇਤ ਹੋਰ ਮੰਗਾਂ ਨੂੰ ਮਨਾਉਣ ਲਈ 12 ਫਰਵਰੀ ਨੂੰ ਹੋ ਰਹੀ ਹੜਤਾਲ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਨਵੀਂ ਚੁਣੀ ਗਈ ਟੀਮ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਢਿੱਲੋਂ, ਜਨਰਲ ਸਕੱਤਰ ਨਿਰਮਲ ਸਿੰਘ ਸਹਿਜਵਾਲ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਭਾਣਾ, ਰਘਬੀਰ ਸਿੰਘ ਰਾਮਗੜ, ਬਰਜਿੰਦਰ ਸ਼ਰਮਾ, ਸੇਵਕ ਸਿੰਘ ਮੋਗਾ (ਸਾਰੇ ਮੀਤ ਪ੍ਰਧਾਨ) ਲਖਵੰਤ ਸਿੰਘ ਦਿਓਲ, ਨਛੱਤਰ ਸਿੰਘ ਮਾਨ, ਨਿਰਮਲ ਕੁਮਾਰ (ਸਾਰੇ ਸਕੱਤਰ) ਦਫਤਰ ਸਕੱਤਰ ਨਿਰਮਲ ਸਿੰਘ ਨੱਢਾ, ਵਿੱਤ ਸਕੱਤਰ ਪ੍ਰਦੀਪ ਕੁਮਾਰ, ਮੁੱਖ ਜਥੇਬੰਧਕ ਸਕੱਤਰ ਸਤਿੰਦਰ ਪਾਲ ਸਿੰਘ ਜੱਸੜ ਚੁਣੇ ਗਏ।