- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਜੰਡੂ ਸਿੰਘਾ ਯੂਨਿਟ ਦੀ ਨਵੀਂ ਟੀਮ ਦਾ ਗਠਨ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸੰਗਠਨ ਦਾ ਦਾਇਰਾ ਵਧਾਉਂਦਿਆਂ ਜੰਡੂ ਸਿੰਘਾ ਯੂਨਿਟ ਦੀ ਨਵੀਂ ਕਾਰਜਕਾਰਨੀ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਇਲਾਕੇ ਦੇ ਸਮੂਹ ਫੋਟੋਗ੍ਰਾਫਰਾਂ ਦੀ ਇਕ ਵਿਸ਼ੇਸ਼ ਤੇ ਅਹਿਮ ਮੀਟਿੰਗ ਹੋਈ, ਜਿਸ ’ਚ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਨਵੀਂ ਬਣਾਈ ਗਈ ਟੀਮ ’ਚ ਕੁਲਵਿੰਦਰ ਕੁਮਾਰ ਜੌਹਲ ਨੂੰ ਸਰਬਸੰਮਤੀ ਨਾਲ ਯੂਨਿਟ ਦਾ ਪ੍ਰਧਾਨ ਚੁਣਿਆ ਗਿਆ ਹੈ, ਜਦਕਿ ਸਮਿੱਤਰ ਪਾਲ ਨੂੰ ਜਨਰਲ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਸੰਗਠਨ ਦੇ ਵਿੱਤੀ ਕੰਮਾਂ-ਕਾਰਾਂ ਦੀ ਦੇਖਭਾਲ ਲਈ ਪਰਮਵੀਰ ਸੰਧੂ ਨੂੰ ਕੈਸ਼ੀਅਰ ਥਾਪਿਆ ਗਿਆ ਹੈ। ਯੂਨਿਟ ਨੂੰ ਹੋਰ ਮਜ਼ਬੂਤ ਤੇ ਸਰਗਰਮ ਬਣਾਉਣ ਲਈ ਪ੍ਰਬੰਧਕੀ ਢਾਂਚੇ ਦਾ ਵਿਸਥਾਰ ਕਰਦੇ ਹੋਏ ਕਪੂਰ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਨੂੰ ਸੀਨੀਅਰ ਵਾਈਸ ਪ੍ਰਧਾਨ, ਜੋਤੀ ਪ੍ਰਕਾਸ਼ ਨੂੰ ਵਾਈਸ ਪ੍ਰਧਾਨ ਤੇ ਪ੍ਰਦੀਪ ਕੁਮਾਰ ਨੂੰ ਜੁਆਇੰਟ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ਾਲ ਕਪੂਰ, ਗੋਲਡੀ ਸੰਧੂ, ਮਨਦੀਪ ਕੁਮਾਰ, ਪਰਮਿੰਦਰ ਕੁਮਾਰ ਲਾਡੀ, ਸੰਜੀਵ ਕੁਮਾਰ, ਸੰਨੀ, ਗੌਰਵ ਅਰੋੜਾ, ਮਨਵੀਰ, ਪ੍ਰਵੀਨ ਕੁਮਾਰ, ਹਨੀ ਨਈਅਰ, ਹੈਪੀ, ਲਵਲੀ ਤੇ ਬਿਰਦੀ ਆਰਟਸ ਪ੍ਰਮੁੱਖ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੁਲਵਿੰਦਰ ਕੁਮਾਰ ਤੇ ਜਨਰਲ ਸੈਕਰਟਰੀ ਸਮਿੱਤਰ ਪਾਲ ਨੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਫੋਟੋਗ੍ਰਾਫਰਾਂ ਦੇ ਹੱਕਾਂ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।