- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੇ ‘ਨਿਤਿਨ ਦੇ ਸਾਥੀ’ ਵੱਲੋਂ ‘ਟਰੈਸ਼-ਏ-ਥੌਨ’ ਮੁਹਿੰਮ, ਨੌਜਵਾਨਾਂ ਨੂੰ ਦਿੱਤਾ ਜ਼ਿੰਮੇਵਾਰੀ ਸੰਭਾਲਣ ਦਾ ਸੱਦਾ

-ਆਦਰਸ਼ ਨਗਰ ਪਾਰਕ ’ਚ ਸਫ਼ਾਈ ਤੇ ਪੌਦੇ ਲਾਉਣ ਦੀ ਪਹਿਲਕਦਮੀ
-ਦੋਸ਼ ਲਾਉਣ ਦੀ ਬਜਾਏ ਖ਼ੁਦ ਅੱਗੇ ਆਉਣ ਦੀ ਕੀਤੀ ਅਪੀਲ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਸਮਾਜਿਕ ਜ਼ਿੰਮੇਵਾਰੀ ਤੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦੇਣ ਲਈ ‘ਨਿਤਿਨ ਦੇ ਸਾਥੀ’ ਵੱਲੋਂ ਬੁੱਧਵਾਰ ਨੂੰ ਚੌਪਾਟੀ ਨੇੜੇ ਆਦਰਸ਼ ਨਗਰ ਪਾਰਕ ਵਿਖੇ ‘ਟਰੈਸ਼-ਏ-ਥੌਨ: ਦੁਸਹਿਰੇ ਤੋਂ ਅਗਲੀ ਸਵੇਰ’ ਮੁਹਿੰਮ ਚਲਾਈ ਗਈ। ‘ਆਪ’ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਕਰਵਾਏ ਇਸ ਉਪਰਾਲੇ ’ਚ ਨੌਜਵਾਨ ਵਲੰਟੀਅਰਾਂ ਤੇ ਸਥਾਨਕ ਵਸਨੀਕਾਂ ਨੇ ਹਿੱਸਾ ਲੈਂਦਿਆਂ ਪਾਰਕ ਦੀ ਸਫ਼ਾਈ ਕੀਤੀ ਤੇ ਪੌਦੇ ਲਗਾਏ। ਇਸ ਪਹਿਲਕਦਮੀ ਰਾਹੀਂ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸਿਰਫ਼ ਸ਼ਿਕਾਇਤਾਂ ਕਰਨਾ ਹੀ ਕਾਫ਼ੀ ਨਹੀਂ, ਸਗੋਂ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ।
ਵਲੰਟੀਅਰਾਂ ਤੇ ਸਥਾਨਕ ਵਸਨੀਕਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਨਿਤਿਨ ਕੋਹਲੀ ਨੇ ਕਿਹਾ ਕਿ ਨੌਜਵਾਨਾਂ ’ਚ ਸਮਾਜ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਨੂੰ ਆਪਣੀ ਊਰਜਾ ਸਮਾਜਿਕ ਕਾਰਜਾਂ ’ਚ ਲਗਾ ਕੇ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਗੰਦਗੀ ਤੇ ਜਨਤਕ ਥਾਵਾਂ ਦੀ ਮਾੜੀ ਹਾਲਤ ਬਾਰੇ ਸ਼ਿਕਾਇਤਾਂ ਕਰਦੇ ਹਨ ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਸੁਧਾਰਨ ਲਈ ਅਸੀਂ ਖ਼ੁਦ ਕੀ ਯੋਗਦਾਨ ਪਾ ਰਹੇ ਹਾਂ। ਸਰਕਾਰੀ ਏਜੰਸੀਆਂ ਤੇ ਸਫ਼ਾਈ ਕਰਮਚਾਰੀਆਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਹਨ, ਪਰ ਨਾਗਰਿਕਾਂ ਦੀ ਭੂਮਿਕਾ ਵੀ ਅਹਿਮ ਹੈ।
ਉਨ੍ਹਾਂ ਨੇ ਕਿਹਾ ਕਿ ਦੋਸ਼ ਲਾਉਣ ਦੀ ਰਾਜਨੀਤੀ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਖਿਆਤੀ ਕੋਹਲੀ, ਰਾਕੇਸ਼ ਬਹਿਲ, ਸਾਗਰ ਵਾਲੀਆ, ਗਰਵਿਤਾ ਕੋਹਲੀ, ਅੰਜਲੀ ਬਹਿਲ, ਰਿਜੁਲ ਕੋਹਲੀ, ਸਿਮਰਿਤਾ ਉੱਪਲ, ਆਕ੍ਰਿਤੀ ਅਰੋੜਾ, ਮੋਂਟੀ ਮਾਗੋ, ਸਿਮਰਦੀਪ ਸਿੰਘ ਉੱਪਲ, ਰਿਸ਼ਵ ਸਹੋਤਾ, ਨੇਹਮਤ, ਆਰਾਧਿਆ ਕੋਹਲੀ, ਜਸਕੀਰਤ, ਰੋਹਨ ਕੋਹਲੀ, ਅਨੁਸ਼ ਮਾਰਟਿਨ, ਅਨਿਰੁੱਧ ਮੂਰੀਆ, ਆਗਮਨ ਬੱਤਰਾ, ਨੀਰਜ ਸ਼ੁਭ, ਸਨਿਧਿਆ ਕੋਹਲੀ, ਰਿਸ਼ਭ ਜੈਨ, ਮਨਪ੍ਰੀਤ ਕੌਸ਼ਲ, ਸ਼ੋਭਿਤ ਖੰਨਾ, ਕਸ਼ਿਸ਼ ਗੁਪਤਾ, ਸ਼ੌਰਿਆ ਕੋਹਲੀ ਤੇ ਸ਼ੁਭਕਰਮਨ ਸਿੰਘ ਸਮੇਤ ਹੋਰ ਵਲੰਟੀਅਰ ਹਾਜ਼ਰ ਸਨ।