- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢਿਲਵਾਂ---ਤੱਲ੍ਹਣ ਰੋਡ 20 ਫੁਟ ਚੋੜੀ ਤੇ ਉਸ ਦੀ ਵਾਈਟਨਿੰਗ ਕਰਨ ਦਾ ਰੱਖਿਆ ਨੀਂਹ ਪੱਥਰ ਕੋਹਲੀ ਤੇ ਬਿਟੂ ਨੇ

-40 ਫੁੱਟ ਚੋੜੀ ਸੜਕ ਬਣੇਗੀ 2.36 ਕਰੋੜ ਦੀ ਲਾਗਤ ਨਾਲ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਸੈਂਟਰਲ ਵਿਧਾਨ ਸਭਾ ਹਲਕੇ ’ਚ ਪੈਂਦੀ ਢਿੱਲਵਾਂ-ਤੱਲ੍ਹਣ ਰੋਡ ਨੂੰ 2.36 ਕਰੋੜ ਦੀ ਲਾਗਤ ਨਾਲ ਚੌੜਾ ਕੀਤਾ ਜਾਏਗਾ ਤੇ ਇਸ ਦਾ ਨੀਹ ਪੱਥਰ ‘ਆਪ’ ਸੈਂਟਲਰ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸਾਂਝੇ ਤੌਰ ’ਤੇ ਕੀਤਾ। ਜਾਣਕਾਰੀ ਦਿੰਦੇ ਹੋਏ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਸੜਕ ਦੀ ਵਾਈਟਨਿੰਗ ਕੀਤੀ ਜਾਏਗੀ ਤੇ ਇਸ ਨੂੰ 20 ਫੋਟ ਹੋਰ ਚੌੜਾ ਕੀਤਾ ਜਾਏਗਾ। 40 ਫੁੱਟ ਬਣਨ ਵਾਲੇ ਰੋਡ ਦੇ ਦੋਵਾਂ ਪਾਸੇ ਥਾਂ ਛੱਡੀ ਜਾਵੇਗੀ। ਸੀਨੀਅਰ ਡਿਪਟੀ ਮੇਅਰ ਅਨੁਸਾਰ ਤੱਲ੍ਹਣ ਗੁਰਦੁਆਰਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲ ਹੁੰਦੀ ਸੀ ਤੇ ਇਹ ਚਿਰੋਕਣੀ ਮੰਗ ਸੀ। ਇਸ ਮੌਕੇ ਕੌਂਸਲਰ ਕਰਮਜੀਤ ਕੌਰ ਤੇ ਵਿੱਕੀ ਤੁਲਸੀ ਤੇ ਅਮਰਦੀਪ ਕੀਨੂ ਤੇ ਹੋਰ ਪਤਵੰਤੇ ਮੌਜੂਦ ਸਨ।
-----------------------
ਪੀਡਬਲਿਊਡੀ ਤੋਂ ਨਿਗਮ ਨੂੰ ਟ੍ਰਾਂਸਫਰ ਹੋਇਆ ਰੋਡ
ਸੀਨੀਅਰ ਡਿਪਟੀ ਮੇਅਰ ਨੇ ਦੱਸਿਆ ਕਿ ਉਕਤ ਰੋਡ ਪਹਿਲਾਂ ਪੀਡਬਲਿਊਡੀ ਕੋਲ ਸੀ, ਜਿਸ ਨੂੰ ਨਗਰ ਨਿਗਮ ਨੂੰ ਟ੍ਰਾਂਸਫਰ ਕਰਵਾ ਕੇ ਹੁਣ ਨਗਰ ਨਿਗਮ ਨੇ ਬਨਾਉਣ ਦਾ ਕੰਮ ਆਪਣੇ ਹੱਥਾਂ ’ਚ ਲਿਆ ਹੈ। ਉਨ੍ਹਾਂ ਕਿਹਾ ਕਿ ਉਕਤ ਸੜਕ ਮਿਊਂਸੀਪਲ ਫੰਡ ਨਾਲ ਬਣਾਈ ਜਾਏਗੀ ਤੇ ਛੇਤੀ ਤਿਆਰ ਹੋਵੇਗੀ।
--------------------
ਠੇਕੇਦਾਰਾਂ ਦੇ ਪੱਲੇ ਪਈ ਨਿਰਾਸ਼ਾ
ਦੂਜੇ ਪਾਸੇ ਨਗਰ ਨਿਗਮ ਦੇ ਵਿਕਾਸ ਕੰਮ ਕਰਨ ਵਾਲੇ ਠੇਕੇਦਾਰ ਉਸ ਸਮੇਂ ਨਿਰਾਸ਼ ਮੁੜੇ ਜਦੋਂ ਉਹ ਬਕਾਇਆ ਭੁਗਤਾਨ ਦੀ ਮੰਗ ਨੂੰ ਲੈ ਕੇ ਮੇਅਰ ਦੇ ਦਫਤਰ ਗਏ ਤਾਂ ਉਹ ਬੰਦ ਪਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ। ਠੇਕੇਦਾਰਾਂ ਅਨੁਸਾਰ ਹੁਣ ਉਹ ਮੇਅਰ ਕੋਲੋਂ ਸਮਾਂ ਲੈ ਕੇ ਫਿਰ ਮਿਲਣਗੇ। ਠੇਕੇਦਾਰਾਂ ਦਾ ਲਗਪਗ 50 ਕਰੋੜ ਦਾ ਭੁਗਤਾਨ ਫਸਿਆ ਹੋਇਆ ਹੈ।