ਕੇਐੱਮਵੀ ਦੀ ਐੱਨਸੀਸੀ ਕੈਡੇਟ ਨੇ ਜਿੱਤਿਆ ਸੋਨ ਤਗਮਾ
ਕੇਐੱਮਵੀ ਦੀ ਐੱਨਸੀਸੀ ਕੈਡੇਟ ਨੇ ਜਿੱਤਿਆ ਸੋਨ ਤਗਮਾ
Publish Date: Sat, 18 Jul 2026 06:53 PM (IST)
Updated Date: Sat, 18 Jul 2026 06:55 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਵਿਦਿਆਲਾ ਦੀ ਐੱਨਸੀਸੀ ਕੈਡੇਟ ਨੇ ਚੰਡੀਗੜ੍ਹ ਪੁਲਿਸ ਸ਼ੂਟਿੰਗ ਰੇਂਜ ’ਚ ਕਰਵਾਏ ਗਏ ਇੰਟਰ ਗਰੁੱਪ ਸਪੋਰਟਸ ਸ਼ੂਟਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ ਤਗਮਾ ਜਿੱਤਿਆ ਹੈ। ਇਸ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੈਡੇਟ ਨੇ ਸਿਖਲਾਈ ਪੜਾਵਾਂ ਦੌਰਾਨ 2 ਚੰਡੀਗੜ੍ਹ ਐੱਨਸੀਸੀ ਬਟਾਲੀਅਨ ਦੇ ਅਧੀਨ ਹਿੱਸਾ ਲਿਆ ਸੀ। ਅਦਭੁਤ ਅਨੁਸ਼ਾਸਨ ਤੇ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹੋਏ, ਉਸਨੇ ਇੰਟਰ-ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਮੁਕਾਬਲੇ ਲਈ ਕੁਆਲੀਫਾਈ ਕੀਤਾ। ਉਨ੍ਹਾਂ ਕੈਡੇਟ ਨੂੰ ਮੈਂਟਰ ਕਰਨ ਲਈ ਲੈਫਟੀਨੈਂਟ ਕਾਲੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ।