ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਕੀਤਾ ਵਿੱਦਿਅਕ ਦੌਰਾ ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਕੀਤਾ ਵਿਦਿਅਕ ਦੌਰਾ
Publish Date: Mon, 26 Oct 2026 06:40 PM (IST)
Updated Date: Tue, 27 Oct 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਕੰਨਿਆ ਮਹਾਵਿਦਿਆਲਿਆ ਦੇ ਪੋਸਟ ਗ੍ਰੈਜੂਏਟ ਕਾਮਰਸ ਤੇ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥਣਾਂ ਲਈ ਕੁਰੂਕਸ਼ੇਤਰ ਦਾ 2 ਦਿਨਾਂ ਵਿੱਦਿਅਕ ਤੇ ਮਨੋਰੰਜਕ ਦੌਰਾ ਆਯੋਜਿਤ ਕੀਤਾ ਗਿਆ। ਇਸ ਯਾਤਰਾ ਨੇ ਵਿਦਿਆਰਥਣਾਂ ਨੂੰ ਸੱਭਿਆਚਾਰਕ ਖੋਜ, ਇਤਿਹਾਸਕ ਜਾਣਕਾਰੀ ਤੇ ਵਿਗਿਆਨਕ ਤਜਰਬਿਆਂ ਦਾ ਭਰਪੂਰ ਸੁਮੇਲ ਪ੍ਰਦਾਨ ਕੀਤਾ। ਵਿਦਿਆਰਥਣਾਂ ਨੇ ਕਈ ਪ੍ਰਮੁੱਖ ਇਤਿਹਾਸਕ ਤੇ ਸੱਭਿਆਚਾਰਕ ਸਥਾਨਾਂ ਦਾ ਦੌਰਾ ਕੀਤਾ ਤੇ ਕੁਰੂਕਸ਼ੇਤਰ ਦੀ ਅਮੀਰ ਵਿਰਾਸਤ ਤੇ ਮਹਾਭਾਰਤ ਤੇ ਭਗਵਦ ਗੀਤਾ ਨਾਲ ਇਸ ਦੇ ਸਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜੋਤਿਸਰ ਸਥਿਤ ਮਹਾਭਾਰਤ ਅਨੁਭਵ ਕੇਂਦਰ ਦਾ ਦੌਰਾ ਕੀਤਾ, ਜਿੱਥੇ ਦਿਲਚਸਪ ਪ੍ਰਦਰਸ਼ਨੀਆਂ ਤੇ ਮਲਟੀਮੀਡੀਆ ਪੇਸ਼ਕਾਰੀਆਂ ਰਾਹੀਂ ਮਹਾਂਕਾਵਿ ਨੂੰ ਜੀਵੰਤ ਰੂਪ ’ਚ ਪੇਸ਼ ਕੀਤਾ ਗਿਆ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਉਪਦੇਸ਼ਾਂ ਨੂੰ ਦਰਸਾਉਂਦੇ ਰੌਸ਼ਨੀ ਤੇ ਧੁਨੀ ਪ੍ਰਦਰਸ਼ਨ ਵੀ ਦਿਖਾਇਆ ਗਿਆ। ਮਹਾਭਾਰਤ ਦੀ ਸ਼ਾਨਦਾਰ ਪੈਨੋਰਮਾ ਪੇਸ਼ਕਾਰੀ ਨੇ ਇਸ ਮਹਾਂਕਾਵਿ ਦੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਨੂੰ ਪੇਸ਼ ਕੀਤਾ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵਿੱਦਿਅਕ ਯਾਤਰਾ ਦੇ ਸਫ਼ਲ ਆਯੋਜਨ ਲਈ ਪੋਸਟ ਗ੍ਰੈਜੂਏਟ ਕਾਮਰਸ ਤੇ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥਣਾਂ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਨ ਤੇ ਅਕਾਦਮਿਕ ਗਿਆਨ ਨੂੰ ਅਸਲ ਜੀਵਨ ਦੇ ਤਜਰਬਿਆਂ ਨਾਲ ਜੋੜਨ ’ਚ ਅਨੁਭਵ-ਆਧਾਰਿਤ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ।