- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਵੀ ਦੇ ਵਿਦਿਆਰਥੀਆਂ ਨੇ ਵਿਦਿੱਅਕ ਦੌਰਾ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਾ ਦੇ ਜੁਆਲੋਜੀ ਪੀਜੀ ਵਿਭਾਗ ਵੱਲੋਂ ਬੀਐੱਮਐੱਲਐੱਸ ਸੈਮਸਟਰ I, ਐੱਮਐੱਲਟੀ ਸੈਮਸਟਰ ਤੀਸਰਾ ਤੇ ਪੰਜਵਾਂ, ਬੀਐੱਸਸੀ ਮੈਡੀਕਲ ਸੈਮਸਟਰ ਪੰਜਵਾਂ ਤੇ ਐੱਮਐੱਸਸੀ ਜੁਆਲੋਜੀ ਸੈਮਸਟਰ ਤੀਸਰਾ ਦੇ ਵਿਦਿਆਰਥੀਆਂ ਲਈ ਜੀਐੱਨਡੀਯੂ, ਅੰਮ੍ਰਿਤਸਰ ਵਿਖੇ ਸੈਂਟਰਲ ਇੰਸਟਰੂਮੈਂਟੇਸ਼ਨ ਫੈਸਿਲਟੀ ਦਾ ਵਿਦਿਅਕ ਦੌਰਾ ਕੀਤਾ ਗਿਆ। ਇਸ ਫੇਰੀ ਦਾ ਉਦੇਸ਼ ਵਿਦਿਆਰਥੀਆਂ ਨੂੰ ਜੁਆਲੋਜੀ ਤੇ ਲਾਈਫ ਸਾਇੰਸਜ਼ ਦੇ ਖੇਤਰ ’ਚ ਉੱਨਤ ਯੰਤਰਾਂ ’ਤੇ ਚੱਲ ਰਹੀ ਖੋਜ ਦਾ ਵਿਹਾਰਕ ਤਜਰਬਾ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਸੈਂਟਰਲ ਇੰਸਟਰੂਮੈਂਟੇਸ਼ਨ ਫੈਸਿਲਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਸਕੈਨਿੰਗ ਇਲੈਕਟ੍ਰੋਨ ਮਾਈਕ੍ਰੋਸਕੋਪ, ਟਰਾਂਸਮਿਸ਼ਨ ਇਲੈਕਟ੍ਰੋਨ ਮਾਈਕ੍ਰੋਸਕੋਪ, ਕਨਫੋਕਲ ਮਾਈਕ੍ਰੋਸਕੋਪ ਤੇ ਨਿਊਕਲੀਅਰ ਮੈਗਨੈਟਿਕ ਰੇਜ਼ੋਨੈਂਸ ਸਪੈਕਟ੍ਰੋਸਕੋਪੀ ਉੱਨਤ ਯੰਤਰਾਂ ਬਾਰੇ ਜਾਣੂ ਕਰਵਾਇਆ ਗਿਆ। ਉਨਾਂ ਨੂੰ ਸੈਲੂਲਰ ਬਣਤਰਾਂ, ਅਲਟ੍ਰਾਸਟਰਕਚਰ, ਉੱਨਤ ਇਮੇਜਿੰਗ, ਅਣੂ ਵਿਸ਼ੇਸ਼ਤਾ ਤੇ ਬਾਇਓ ਕੈਮੀਕਲ ਵਿਸ਼ਲੇਸ਼ਣ ਦੇ ਅਧਿਐਨ ’ਚ ਇਨ੍ਹਾਂ ਤਕਨੀਕਾਂ ਦੇ ਮੁਢਲੇ ਸਿਧਾਂਤਾਂ ਤੇ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਜੁਆਲੋਜੀ ਵਿਭਾਗ ਦੀਆਂ ਵੱਖ-ਵੱਖ ਖੋਜ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ। ਜਿੱਥੇ ਉਨਾਂ ਨੂੰ ਸਮਕਾਲੀ ਜੁਆਲੋਜੀਕਲ ਖੋਜ ’ਚ ਵਰਤੀਆਂ ਜਾ ਰਹੀਆਂ ਚੱਲ ਰਹੀਆਂ ਖੋਜ ਗਤੀਵਿਧੀਆਂ ਤੇ ਵੱਖ-ਵੱਖ ਲੈਬਾਰਟਰੀ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਵਿਭਾਗ ਦੇ ਮੁਖੀ ਡਾ. ਅਰਚਨਾ ਸੈਣੀ, ਡਾ. ਸ਼ਵੇਤਾ, ਡਾ. ਕਵਿਤਾ ਤੇ ਡਾ. ਕੋਮਲਪ੍ਰੀਤ ਦਾ ਧੰਨਵਾਦ ਕੀਤਾ।