- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇ.ਐੱਮ.ਵੀ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਕੇ.ਐੱਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ‘ਕੇ.ਐੱਮ.ਵੀ. ਕਰਿਜਮਾ 2026’ ਅੰਤਰ-ਸਕੂਲ ਮੁਕਾਬਲੇ ਕਰਵਾਏ। ਇਸ ਮੌਕੇ 21 ਸਕੂਲਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਸੋਲੋ ਗਾਇਨ, ਸਮੂਹ ਨਾਚ, ਕੋਰੀਓਗ੍ਰਾਫੀ, ਸੋਲੋ ਡਾਂਸ, ਸੁਡੋਕੂ ਦਿਮਾਗੀ ਖੇਡ, ਰੰਗੋਲੀ, ਪੋਸਟਰ ਮੇਕਿੰਗ, ਨੇਲ ਡਿਜ਼ਾਈਨਿੰਗ, ਕਾਸਟਿਊਮ ਪਰੇਡ, ਰੀਲ ਮੇਕਿੰਗ, ਫੋਟੋਗ੍ਰਾਫੀ, ਨਿਊਜ਼ ਫਲੈਸ਼, ਮਹਿੰਦੀ, ਸਲਾਦ ਮੇਕਿੰਗ, ਟਿਕਾਊ ਵਿਕਾਸ ਲਈ ਵਿਗਿਆਨ ਅਤੇ ਨਵੀਨਤਾ, ਮਿਮਿਕਰੀ ਅਤੇ ਸੁਲੇਖ ਆਦਿ ਮੁਕਾਬਲਿਆਂ ’ਚ ਹਿੱਸਾ ਲਿਆ ਲਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨੀਰਜਾ ਚੰਦਰ ਮੋਹਨ, ਮੈਂਬਰ, ਕੇ.ਐੱਮ.ਵੀ. ਪ੍ਰਬੰਧਕੀ ਕਮੇਟੀ ਅਤੇ ਡਾ. ਸੁਸ਼ਮਾ ਚਾਵਲਾ, ਉਪ-ਪ੍ਰਧਾਨ, ਕੇ.ਐੱਮ.ਵੀ. ਪ੍ਰਬੰਧਕੀ ਕਮੇਟੀ ਨੇ ਸ਼ਿਰਕਤ ਕੀਤੀ। ਡਾ. ਸਤਪਾਲ ਗੁਪਤਾ ਅਤੇ ਸ਼ਿਵ ਮਿੱਤਲ ਨੇ ਵੀ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਕਾਲਜ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਸਾਰੇ ਮਹਿਮਾਨਾਂ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਨੰਦ ਪ੍ਰਭਾ ਕੋਆਰਡੀਨੇਟਰ, ਕੇ.ਐੱਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਡਾ. ਮਧੂਮੀਤ ਡੀਨ, ਵਿਦਿਆਰਥੀ ਭਲਾਈ ਵਿਭਾਗ ਅਤੇ ਮੁਖੀ, ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਅਤੇ ਸਮੁੱਚੀ ਕਾਲਜੀਏਟ ਟੀਮ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।