ਕੇਐੱਮਵੀ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹਫ਼ਤਾਵਰੀ ਪ੍ਰੋਗਰਾਮ ਕਰਵਾਇਆ
ਕੇਐੱਮਵੀ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹਫ਼ਤਾਵਰੀ ਪ੍ਰੋਗਰਾਮ ਕਰਵਾਇਆ
Publish Date: Sun, 22 Feb 2026 06:32 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ ਪ੍ਰੋਗਰਾਮ ਕਰਵਾਇਆ, ਜਿਸ ਅਧੀਨ ਮਾਤ ਭਾਸ਼ਾ ਪੰਜਾਬੀ ਦੇ ਸਤਿਕਾਰ, ਪ੍ਰਚਾਰ ਤੇ ਪਾਸਾਰ ਲਈ ਲੇਖ ਰਚਨਾ, ਭਾਸ਼ਣ ਮੁਕਾਬਲੇ, ਕਵਿਤਾ ਉਚਾਰਨ, ਸੁੰਦਰ ਲਿਖਾਈ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਪੰਜਾਬੀ ’ਚ ਹਸਤਾਖ਼ਰ ਮੁਹਿੰਮ ਤੇ 21 ਫਰਵਰੀ 2026 ਨੂੰ ਰੈਲੀ ਕਰਵਾਈ। ਇਸ ਹਫ਼ਤੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਮਹੱਤਤਾ ਨਾਲ ਜਾਣੂ ਕਰਵਾਉਣਾ ਸੀ। ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਵੱਡੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦਿਆਂ ਮਾਂ ਬੋਲੀ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਪ੍ਰਗਟਾਇਆ। ਵਿਦਿਆਲਾ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੋਲੀ ਸਾਡੀ ਪਛਾਣ ਹੈ ਤੇ ਸਾਨੂੰ ਹਮੇਸ਼ਾਂ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਵਿਭਾਗ ਨੂੰ ਸਫ਼ਲ ਕਰਵਾਉਣ ਲਈ ਵਧਾਈ ਦਿੱਤੀ। ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਪੋਸਟਰ ਮੇਕਿੰਗ ’ਚ ਜਸਪ੍ਰੀਤ ਕੌਰ ਪਹਿਲੇ, ਰਮਨੀਕ ਕੌਰ ਤੇ ਨੇਹਾ ਦੂਜੇ ਤੇ ਸਾਨੀਆ ਜੱਸਲ ਤੀਜੇ ਸਥਾਨ ’ਤੇ ਰਹੀਆਂ, ਸਲੋਗਨ ਰਾਈਟਿੰਗ ’ਚ ਜਸਕਿਰਨ ਕੌਰ ਪਹਿਲੇ, ਪ੍ਰੀਤੀ ਕੁਮਾਰੀ ਤੇ ਪਵਨੀਤ ਕੌਰ ਦੂਜੇ ਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। ਸੁੰਦਰ ਲਿਖਾਈ ’ਚ ਸਿਮਰਨ ਕੌਰ ਪਹਿਲੇ, ਰਵਨੀਤ ਕੌਰ ਤੇ ਰਮਨੀਕ ਕੌਰ ਦੂਜੇ ਤੇ ਵੰਦਨਾ ਲੈਹਰੀ ਤੀਜੇ ਸਥਾਨ ’ਤੇ ਰਹੀਆਂ। ਭਾਸ਼ਣ ਪ੍ਰਤੀਯੋਗਤਾ ’ਚ ਹਰਨੀਤ ਕੌਰ ਪਹਿਲੇ, ਈਸ਼ਾ ਦੂਜੇ ਤੇ ਮੁਸਕਾਨ ਤੀਜੇ ਸਥਾਨ ’ਤੇ ਰਹੀ। ਕਵਿਤਾ ਉਚਾਰਨ ’ਚ ਸੇਵਕ ਕੌਰ ਤੇ ਹਰਨੀਤ ਕੌਰ ਪਹਿਲੇ, ਅਰਮਿੰਦਰ ਤੇ ਅੰਮ੍ਰਿਤਜੋਤ ਦੂਜੇ ਤੇ ਗੁਰਵਿੰਦਰ ਕੌਰ ਤੇ ਹਰਸਿਮਰਨ ਕੌਰ ਤੀਜੇ ਸਥਾਨ ’ਤੇ ਰਹੀਆਂ, ਜਦਕਿ ਲੇਖ ਰਚਨਾ ’ਚ ਹਰਨੀਤ ਕੌਰ ਪਹਿਲੇ, ਪ੍ਰਿਯੰਕਾ ਮਾਹੀ ਦੂਜੇ ਤੇ ਤਰਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ।