- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਵੀ ਵੱਲੋਂ ਮੌਕ ਬ੍ਰਿਕਸ ਸੰਮੇਲਨ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਿਆ ਦੇ ਪੋਸਟ ਗ੍ਰੈਜੂਏਟ ਅਰਥਸ਼ਾਸਤਰ ਵਿਭਾਗ ਵੱਲੋਂ ਵਿਦਿਆਰਥਣਾਂ ਨੂੰ ਅੰਤਰਰਾਸ਼ਟਰੀ ਸੰਗਠਨਾਂ ਦੀ ਕਾਰਜਪ੍ਰਣਾਲੀ, ਵਿਸ਼ਵ ਆਰਥਿਕ ਸਹਿਯੋਗ, ਕੂਟਨੀਤਕ ਗੱਲਬਾਤ ਤੇ ਬਦਲਦੀ ਵਿਸ਼ਵ ਅਰਥਵਿਵਸਥਾ ’ਚ ਬ੍ਰਿਕਸ ਦੀ ਭੂਮਿਕਾ ਤੋਂ ਜਾਣੂ ਕਰਵਾਉਣ ਲਈ ਬ੍ਰਿਕਸ ਸੰਮੇਲਨ 2026 ਕਰਵਾਇਆ। ਸੰਮੇਲਨ ’ਚ ਗਿਆਰਾਂ ਵਿਦਿਆਰਥਣਾਂ ਨੇ ਭਾਰਤ, ਰੂਸ, ਬ੍ਰਾਜ਼ੀਲ, ਇਥੋਪੀਆ, ਇੰਡੋਨੇਸ਼ੀਆ, ਚੀਨ, ਦੱਖਣੀ ਅਫ਼ਰੀਕਾ, ਮਿਸਰ, ਇਰਾਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਸਣੇ ਵੱਖ-ਵੱਖ ਦੇਸ਼ਾਂ ਦੀ ਨੁਮਾਇੰਦਗੀ ਕੀਤੀ। ਅੰਚਲ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਪੀਐੱਮ ਮੋਦੀ ਦੀ ਭੂਮਿਕਾ ਨਿਭਾਈ, ਮਹਿਕ ਨੇ ਰੂਸ ਦੇ ਰਾਸ਼ਟਰਪਤੀ ਦੀ ਭੂਮਿਕਾ ਨਿਭਾਈ। ਮੇਹਾ ਦੀਕਸ਼ਾ ਨੇ ਬ੍ਰਾਜ਼ੀਲ, ਖੁਸ਼ੀ ਨੇ ਇਥੋਪੀਆ, ਸਨੇਹਾ ਨੇ ਇੰਡੋਨੇਸ਼ੀਆ ਤੇ ਮਹਿਕ ਤਿਵਾੜੀ ਨੇ ਚੀਨ ਦੀ ਨੁਮਾਇੰਦਗੀ ਕੀਤੀ। ਵੰਸ਼ਿਕਾ ਨੇ ਦੱਖਣੀ ਅਫ਼ਰੀਕਾ ਤੇ ਹਿਮਾਂਸ਼ੀ ਨੇ ਮਿਸਰ ਦੀ ਨੁਮਾਇੰਦਗੀ ਕੀਤੀ, ਜਦਕਿ ਤਿੰਨ ਹੋਰ ਭਾਗੀਦਾਰਾਂ ਨੇ ਇਰਾਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀ ਨੁਮਾਇੰਦਗੀ ਕੀਤੀ। ਇਸ ਸੰਮੇਲਨ ਨੇ ਵਿਦਿਆਰਥਣਾਂ ਨੂੰ ਆਰਥਿਕ ਵਿਕਾਸ, ਅੰਤਰਰਾਸ਼ਟਰੀ ਵਪਾਰ, ਟਿਕਾਊ ਵਿਕਾਸ, ਊਰਜਾ ਸੁਰੱਖਿਆ ਤੇ ਵਿਸ਼ਵ ਭਾਈਵਾਲੀ ਵਰਗੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਉਤਸ਼ਾਹਤ ਕੀਤਾ। ਇਸ ਮੌਕੇ ਪ੍ਰੋ. ਆਤਮਾ ਸ਼ਰਮਾ ਦਿਵੇਦੀ, ਡਾਇਰੈਕਟਰ ਨੇ ਭਾਗ ਲੈਣ ਤੇ ਆਪਣੇ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਬਣਾਉਣ ਲਈ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।