ਕੇਐੱਮਵੀ ਨੇ ਮਨਾਇਆ ਸੁਡੋਕੂ ਦਿਵਸ
ਹੁਨਰਾਂ ਨੂੰ ਵਧਾਉਣ ਲਈ ਕੇਐੱਮਵੀ ਨੇ ਮਨਾਇਆ ਅੰਤਰਰਾਸ਼ਟਰੀ ਸੁਡੋਕੂ ਦਿਵਸ
Publish Date: Wed, 09 Sep 2026 07:04 PM (IST)
Updated Date: Wed, 09 Sep 2026 07:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਿਆ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਨੇ ਸੁਡੋਕੂ – ਦਿ ਮਾਈਂਡ ਗੇਮ! ਸਿਰਲੇਖ ਹੇਠ ਅੰਤਰਰਾਸ਼ਟਰੀ ਸੁਡੋਕੂ ਦਿਵਸ ਮਨਾਇਆ। ਇਸ ’ਚ ਵੱਖ-ਵੱਖ ਸਟ੍ਰੀਮਾਂ ਦੀਆਂ 50 ਵਿਦਿਆਰਥਣਾਂ ਨੇ ਹਿੱਸਾ ਲਿਆ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਅਜਿਹੀਆਂ ਆਕਰਸ਼ਕ ਤੇ ਬੌਧਿਕ ਤੌਰ ਤੇ ਸਮ੍ਰਿੱਧ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ਦੇ ਨਤੀਜਿਆਂ ਤਹਿਤ ਐੱਮਐੱਸਸੀ ਵਰਗ ’ਚ ਹਰਮਨਪ੍ਰੀਤ ਕੌਰ ਨੇ ਪਹਿਲਾ, ਪ੍ਰਿਆ ਨੇ ਦੂਜਾ ਤੇ ਰੁਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮਨਵਿੰਦਰ ਕੌਰ ਤੇ ਅਨਮੋਲਪ੍ਰੀਤ ਕੌਰ ਹੌਂਸਲਾ-ਅਫ਼ਜ਼ਾਈ ਇਨਾਮ ਦਿਤਾ ਗਿਆ। ਐੱਮਐੱਸਸੀ ਗਣਿਤ ’ਚ ਕਰਮਨ ਕੌਰ ਪਹਿਲੇ, ਗਗਨਦੀਪ ਕੌਰ ਦੂਜੇ ਤੇ ਸੁਖਮਨ ਤੀਜੇ ਸਥਾਨ ਤੇ ਰਹੀਆਂ। ਮਹਿਕਦੀਪ ਕੌਰ ਤੇ ਮਨਮੀਤ ਕੌਰ ਨੇ ਹੌਸਲਾ-ਅਫ਼ਜ਼ਾਈ ਇਨਾਮ ਪ੍ਰਾਪਤ ਕੀਤਾ। ਬੀਐੱਸਸੀ ਵਰਗ ’ਚ ਸ਼ਰੁਤੀ ਚੰਦੇਲ ਬੀਐੱਸਸੀ ਨੌਨ-ਮੈਡੀਕਲ ਨੇ ਪਹਿਲਾ ਸਥਾਨ, ਮੁਸਕਾਨ ਕੁਮਾਰੀ ਬੀਐੱਸਸੀ ਕੰਪਿਊਟਰ ਸਾਇੰਸ ਨੇ ਦੂਜਾ ਸਥਾਨ ਤੇ ਨਿਹਾਰਿਕਾ ਬੀਐੱਸਸੀ ਨੌਨ-ਮੈਡੀਕਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿਮਰ ਕੌਰ ਸੈਣੀ ਬੀਐੱਸਸੀ ਨੌਨ-ਮੈਡੀਕਲ ਤੇ ਰੀਨਾ ਬੀਐੱਸਸੀ ਨੌਨ-ਮੈਡੀਕਲ ਨੂੰ ਹੌਂਸਲਾ-ਅਫ਼ਜ਼ਾਈ ਇਨਾਮ ਦਿੱਤਾ ਗਿਆ।