ਕੇਐੱਮਵੀ ਨੇ ਸਟਾਰਟਅੱਪ ਫੰਡਿੰਗ ਵੈਬੀਨਾਰ ਰਾਹੀਂ ਉੱਦਮਤਾ ਜਾਗਰੂਕਤਾ ਨੂੰ ਦਿੱਤਾ ਉਤਸ਼ਾਹ ਕੇਐੱਮਵੀ ਨੇ ਸਟਾਰਟਅੱਪ ਫੰਡਿੰਗ ਵੈਬੀਨਾਰ ਰਾਹੀਂ ਉੱਦਮਤਾ ਜਾਗਰੂਕਤਾ ਨੂੰ ਦਿੱਤਾ ਉਤਸ਼ਾਹ
Publish Date: Sun, 30 Aug 2026 06:42 PM (IST)
Updated Date: Mon, 31 Aug 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਾ ਵਿਖੇ ਕਾਮਰਸ ਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਨੇ ਏਂਜਲ ਇਨਵੈਸਟਮੈਂਟ/ਵੀਸੀ ਫੰਡਿੰਗ ਆਪਰਚੂਨਿਟੀਜ਼ ਤੇ ਆਨਲਾਈਨ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਸੀਏ ਮ੍ਰਿਦੁਲ ਮੋਗਲਾ ਤੇ ਸੀਏ ਦੀਕਸ਼ਾ ਖੱਟਰ ਸਨ, ਜਿਨ੍ਹਾਂ ਉੱਦਮੀ ਵਿੱਤ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੀਏ ਦੀਕਸ਼ਾ ਖੱਟਰ ਨੇ ਸਟਾਰਟਅੱਪਸ ਤੇ ਉੱਭਰਦੇ ਕਾਰੋਬਾਰਾਂ ਨੂੰ ਸਹਾਇਤਾ ਦੇਣ ’ਚ ਏਂਜਲ ਇਨਵੈਸਟਰਜ਼ ਤੇ ਵੈਂਚਰ ਕੈਪੀਟਲ ਫੰਡਿੰਗ ਦੀ ਭੂਮਿਕਾ ਤੇ ਚਰਚਾ ਕੀਤੀ। ਸੀਏ ਮ੍ਰਿਦੁਲ ਮੋਗਲਾ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਮੇਤ ਵੱਖ-ਵੱਖ ਐੱਮਐੱਸਐੱਮਈ ਯੋਜਨਾਵਾਂ ਬਾਰੇ ਦੱਸਿਆ ਤੇ ਉੱਦਮੀ ਬਣਨ ਦੇ ਚਾਹਵਾਨਾਂ ਤੇ ਛੋਟੇ ਕਾਰੋਬਾਰਾਂ ਲਈ ਉਨ੍ਹਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਐੱਮਐੱਸਐੱਮਈ/ਉਦਯਮ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਇਕ ਵਿਹਾਰਕ ਵੇਰਵਾ ਵੀ ਦਿੱਤਾ ਗਿਆ। ਜਿਸ ’ਚ ਭਾਗੀਦਾਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਕੀਤਾ ਗਿਆ ਤੇ ਵੱਖ-ਵੱਖ ਸਰਕਾਰੀ ਲਾਭਾਂ ਤੇ ਯੋਜਨਾਵਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਉਦਯਮ ਰਜਿਸਟ੍ਰੇਸ਼ਨ ਹਾਸਲ ਕਰਨ ਦੇ ਮਹੱਤਵ ਨੂੰ ਸਮਝਾਇਆ ਗਿਆ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਐੱਮਐੱਸਐੱਮਈ/ਉਦਯਮ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ ਤੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕੀਤੇ ਇਸਨੂੰ ਆਨਲਾਈਨ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਤੇ ਵਿਸ਼ੇਸ਼ ਜ਼ੋਰ ਦਿੱਤਾ, ਤੇ ਨਵੇਂ ਸੂਖਮ ਉਦਯੋਗ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਰਾਹੀਂ ਸਵੈ-ਰੋਜ਼ਗਾਰ, ਉੱਦਮਤਾ ਤੇ ਰੋਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਨ ਲਈ ਮਹਿਲਾ ਉੱਦਮੀਆਂ ਲਈ ਉਪਲਬਧ ਅਵਸਰਾਂ ਤੇ ਲਾਭਾਂ ਨੂੰ ਰੇਖਾਂਕਿਤ ਕੀਤਾ। ਇਹ ਵਿਚਾਰ-ਵਟਾਂਦਰਾ ਸੈਸ਼ਨ ਇਕ ਪ੍ਰਸ਼ਨ-ਉੱਤਰ ਸੈਸ਼ਨ ਨਾਲ ਸਮਾਪਤ ਹੋਇਆ। ਡਾਇਰੈਕਟਰ ਪ੍ਰੋ. ਡਾ.ਅਤਿਮਾ ਸ਼ਰਮਾ ਦੋਵੇਦੀ ਨੇ ਵਿਦਿਆਰਥੀਆਂ ਨੂੰ ਸਟਾਰਟਅੱਪ ਫੰਡਿੰਗ ਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਵਿਭਾਗ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।