- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾਂ ਕੀਰਤਨ ਦਰਬਾਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸੰਪੰਨ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ 15 ਭਗਤਾਂ ਦੀ ਬਾਣੀ ਨੂੰ ਸਮਰਪਿਤ ਕਰਵਾਇਆ ਗਿਆ ਦੋ ਦਿਨਾਂ ਦਾ ਮਹਾਨ ਕੀਰਤਨ ਦਰਬਾਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸੰਪੰਨ ਹੋਇਆ। ਸਮਾਗਮ ਵਿਚ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ,ਵਿਦਵਾਨ ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ, ਵਿਦਵਾਨ ਪ੍ਰੋਫੈਸਰ ਜਗਰੂਪ ਸਿੰਘ, ਭਾਈ ਜਰਨੈਲ ਸਿੰਘ ਕੁਹਾੜਕਾ, ਭਾਈ ਵਰਨ ਪ੍ਰੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਅਵਤਾਰ ਸਿੰਘ ਅਨੰਦਪੁਰ ਸਾਹਿਬ,ਭਾਈ ਬਲਜਿੰਦਰ ਸਿੰਘ, ਕਵੀਸ਼ਰੀ ਜਥਾ ਭਾਈ ਸਨਵੀਰ ਸਿੰਘ, ਬੀਬੀ ਹਰਨੀਤ ਕੌਰ ਖਾਲਸਾ, ਹੈਰੀਟੇਜ ਅਕੈਡਮੀ, ਅਜਮੇਰ ਸਿੰਘ ਜਲੰਧਰ, ਬਾਬਾ ਕੁਲਵੰਤ ਸਿੰਘ ਅਜਨਾਲਾ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਵੀ ਰਸ਼ਪਾਲ ਸਿੰਘ ਪਾਲ ਨੇ ਗੁਰ ਇਤਿਹਾਸ ਸੁਣਾਉਂਦਿਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਸਮਾਗਮ ਵਿੱਚ ਸੰਤ ਬਾਬਾ ਅਜੀਤ ਸਿੰਘ ਜੋਹਲਾਂ ਵਾਲੇ, ਸੰਤ ਬਾਬਾ ਨਿਰਮਲ ਦਾਸ ਜੋੜੇ ਵਾਲੇ, ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਹਰਵਿੰਦਰ ਸਿੰਘ ਵੀਰ ਨੇ ਜਿੱਥੇ ਸਟੇਜ ਸਕੱਤਰ ਵੀ ਦੋ ਦਿਨਾਂ ਸੇਵਾ ਨਿਭਾਈ ਉੱਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜੀ ਰੱਖਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗੁਰੂ ਸਾਹਿਬਾਨਾਂ ਅਤੇ ਸਿੰਘਾਂ ਸ਼ਹੀਦਾਂ ਦੀਆਂ ਫੋਟੋਆਂ ਦੀ ਪ੍ਰਦਰਸ਼ਨੀ ਲਾ ਕੇ ਸੰਗਤ ਨੂੰ ਉਤਸ਼ਾਹਿਤ ਕੀਤਾ ਤੇ ਮੁਫਤ ਲਿਟਰੇਚਰ ਵੰਡਿਆ। ਸੋਸਾਇਟੀ ਵੱਲੋਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੁਸਾਇਟੀ ਦੇ ਸੇਵਾਦਾਰਾਂ ਦੇ ਨਾਲ ਨਾਲ ਹਰਿੰਦਰ ਸਿੰਘ ਢੀਡਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ,ਕਰਤਾਰ ਸਿੰਘ ਬਿੱਲਾ ਠੇਕੇਦਾਰ ਸਰਕਲ ਪ੍ਰਧਾਨ ਮਕਸੂਦਾਂ, ਸ਼੍ਰੋਮਣੀ ਅਕਾਲੀ ਦਲ ਯੂਥ ਪ੍ਰਧਾਨ ਹਲਕਾ ਉਤਰੀ ਗੁਰਸੇਵਕ ਸਿੰਘ ਹੀਰਾ, ਵਿਧਾਇਕ ਅਵਤਾਰ ਬਾਵਾ ਹੈਨਰੀ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਰਵੀ ਕੁਮਾਰ ਕੌਂਸਲਰ, ਅਵਤਾਰ ਸਿੰਘ ਘੁੰਮਣ, ਸੁਰਿੰਦਰ ਸਿੰਘ ਕੈਰੋ ,ਦਲਜੀਤ ਸਿੰਘ ਲੰਮਾ ਪਿੰਡ ਜਗਜੀਤ ਸਿੰਘ ਖਾਲਸਾ, ਫੁੱਮਣ ਸਿੰਘ ,ਮਹਿੰਦਰ ਸਿੰਘ ਜੰਬਾ, ਸਤਿੰਦਰ ਸਿੰਘ ਪੀਤਾ, ਪਲਵਿੰਦਰ ਸਿੰਘ ਬਬਲੂ, ਤ੍ਰਿਪਤ ਜੋਤ ਸਿੰਘ ਜੋਧਾ, ਹਰਜਿੰਦਰ ਸਿੰਘ ਢੀਡਸਾ, ਗੁਰਦੇਵ ਸਿੰਘ ਗੋਲਡੀ ਭਾਟੀਆ, ਹਰਜੀਤ ਸਿੰਘ, ਜਗਜੀਤ ਸਿੰਘ, ਕਰਨੈਲ ਸਿੰਘ ਰੇਰੂ,ਜੋਗਿੰਦਰ ਸਿੰਘ ਜੰਬਾ, ਲਾਲ ਚੰਦ, ਰਘਵੀਰ ਸਿੰਘ ਬੱਲ, ਗੁਰਸ਼ਰਨ ਸਿੰਘ ਮੱਕੜ, ਅਮਨਪ੍ਰੀਤ ਸਿੰਘ, ਰਣਜੀਤ ਕੌਰ ਮੰਨਣ, ਜਸਵੀਰ ਕੌਰ ਸਿੱਧੂ ਲਖਵਿੰਦਰ ਕੌਰ, ਸ਼ਮਿੰਦਰ ਕੌਰ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਜਲੰਧਰ ਦੀ ਪ਼ਟੀਮ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ।