ਮਹਾਸ਼ਿਵਰਾਤਰੀ ਸਬੰਧੀ ਲਾਇਆ ਲੰਗਰ
ਮਹਾਸ਼ਿਵਰਾਤਰੀ ਸਬੰਧੀ ਖੁਰਾਣਾ ਪਰਿਵਾਰ ਨੇ ਲਗਾਇਆ ਲੰਗਰ
Publish Date: Tue, 17 Feb 2026 07:22 PM (IST)
Updated Date: Tue, 17 Feb 2026 07:24 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਜ਼ਦੀਕੀ ਪਿੰਡ ਨਵਾਂ ਕਿਲ੍ਹਾ ਵਿਖੇ ਕੁੰਦਨ ਲਾਲ ਖੁਰਾਣਾ ਦੇ ਪਰਿਵਾਰ ਵੱਲੋਂ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਮੌਕੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਾਬੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸੁਰੇਸ਼ ਕੁਮਾਰ ਖੁਰਾਣਾ ਤੇ ਯੋਗੇਸ਼ ਕੁਮਾਰ ਖੁਰਾਣਾ ਨੇ ਦੱਸਿਆ ਕਿ ਸਰਕਾਰੀ ਪ੍ਰਾਈਮਰੀ ਸਕੂਲ ਨਵਾਂ ਕਿਲ੍ਹਾ ਦੇ ਨਜ਼ਦੀਕ ਇਹ ਲੰਗਰ ਲਗਾਇਆ ਗਿਆ। ਇਸ ਦੌਰਾਨ ਸਰਪੰਚ ਸਰਬਜੀਤ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਰਾਕੇਸ਼ ਕੁਮਾਰ ਖੁਰਾਣਾ, ਸੰਜੀਵ ਕੁਮਾਰ ਖੁਰਾਣਾ, ਯਾਦਵਿੰਦਰ ਕੁਮਾਰ ਖੁਰਾਣਾ, ਪੰਚ ਜਸਵਿੰਦਰ ਸਿੰਘ, ਪੰਚ ਹਰਬੰਸ ਕੌਰ, ਪੰਚ ਸਰੋਜ ਕੁਮਾਰੀ, ਪੰਚ ਜਸਪਾਲ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਜੀਤਪਾਲ ਹਲਵਾਈ, ਪੁੰਨੂੰ ਹਲਵਾਈ, ਕੁਲਦੀਪ ਕੌਰ, ਕਸ਼ਮੀਰੀ ਲਾਲ, ਪੀਤਾ, ਸ਼ੈਲੀ, ਧਰੂਵ, ਸੁਖਜਿੰਦਰ ਸਿੰਘ, ਰੋਹਿਤ ਕੁਮਾਰ, ਬੂਟਾ ਰਾਮ, ਡਾ. ਅਮਨ, ਪੰਮਾ, ਸ਼ਿੰਗਾਰਾ ਰਾਮ ਆਦਿ ਹਾਜ਼ਰ ਸਨ।