ਖੇਡਾਂ ਵਤਨ ਪੰਜਾਬ ਦੀਆਂ-2026 : ਕਾਵਿਆ ਤੇ ਵੰਸ਼ ਨੇ ਜਿੱਤੇ ਪਹਿਲੇ ਸਥਾਨ ਖੇਡਾਂ ਵਤਨ ਪੰਜਾਬ ਦੀਆਂ-2026: ਕਾਵਿਆ ਅਤੇ ਵੰਸ਼ ਨੇ ਜਿੱਤੇ ਪਹਿਲੇ ਸਥਾਨ
Publish Date: Thu, 01 Oct 2026 08:30 PM (IST)
Updated Date: Fri, 02 Oct 2026 04:13 AM (IST)
ਪਾਵਰਲਿਫਟਿੰਗ ਲੜਕੀਆਂ ਦੇ 43 ਕਿਲੋ ਭਾਰ ਵਰਗ ’ਚ ਕਾਵਿਆ ਜੇਤੂ, ਕੁਸ਼ਤੀ ਅੰਡਰ-21 ’ਚ ਵੰਸ਼ ਨੇ ਮਾਰੀ ਬਾਜ਼ੀ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਵੀਰਵਾਰ ਨੂੰ ਜਲੰਧਰ ’ਚ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਲਿਫਟਿੰਗ ਲੜਕੀਆਂ ਦੇ 43 ਕਿਲੋ ਭਾਰ ਵਰਗ ਵਿੱਚ ਕਾਵਿਆ ਨੇ ਪਹਿਲਾ ਤੇ ਅਨੀਤਾ ਨੇ ਦੂਜਾ ਸਥਾਨ ਹਾਸਲ ਕੀਤਾ। 47 ਕਿਲੋ ਭਾਰ ਵਰਗ ਵਿੱਚ ਹਰਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ 52 ਕਿਲੋ ਭਾਰ ਵਰਗ ਵਿੱਚ ਆਰਤੀ ਰਾਣੀ ਨੇ ਪਹਿਲਾ ਤੇ ਜਸਵਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਕੁਸ਼ਤੀ ਦੇ ਫ੍ਰੀਸਟਾਈਲ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਯੂਨਾਈਟਿਡ ਸਪੋਰਟਸ ਕਲੱਬ ਦੇ ਵੰਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। ਬਸਤੀ ਗੁਜ਼ਾਂ ਦੇ ਸ਼ਹਿਬਾਜ਼ ਨੇ ਦੂਜਾ ਤੇ ਵਰਿਆਣਾ ਅਕੈਡਮੀ ਦੇ ਆਸ਼ੁਤੋਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੁਰਸ਼ਾਂ ਦੇ 65 ਕਿਲੋ ਭਾਰ ਵਰਗ ’ਚ ਜਗਜੀਤ ਅਕੈਡਮੀ ਦੇ ਮਨੀਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। ਯੂਨਾਈਟਿਡ ਕਲੱਬ ਦੇ ਬਾਗ ਹੁਸੈਨ ਨੇ ਦੂਜਾ ਤੇ ਪੀਏਪੀ ਦੇ ਭੀਮ ਪਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 79 ਕਿਲੋ ਭਾਰ ਵਰਗ ’ਚ ਵਰਿਆਣਾ ਦੇ ਤਰੁਣ ਨੇ ਪਹਿਲਾ, ਹਜ਼ਾਰੇ ਦੇ ਸੰਜਮ ਸ਼ਰਮਾ ਨੇ ਦੂਜਾ ਅਤੇ ਜੇਤੋਵਾਲੀ ਦੇ ਮਗਧੂ ਨੇ ਤੀਜਾ ਸਥਾਨ ਹਾਸਲ ਕੀਤਾ। ਸਾਫਟਬਾਲ ਦੇ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਮਸ਼ੇਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਦਿਆਂਵਾਲੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਫੀ ਪਿੰਡ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਦੇ ਸਾਫਟਬਾਲ ਮੁਕਾਬਲੇ ’ਚ ਕਾਦਿਆਂਵਾਲੀ ਕਲੱਬ ਨੇ ਪਹਿਲਾ, ਜਮਸ਼ੇਰ ਨੇ ਦੂਜਾ ਤੇ ਮਕਸੂਦਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਦਿਆਂਵਾਲੀ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਮਸ਼ੇਰ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਫੀ ਪਿੰਡ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਜਿਮਨਾਸਟਿਕ ਦੇ ਲੜਕਿਆਂ ਅਤੇ ਲੜਕੀਆਂ ਦੇ ਸੂਬਾ ਪੱਧਰੀ ਟਰਾਇਲ ਵੀ ਕਰਵਾਏ ਗਏ। ਪਾਵਰਲਿਫਟਿੰਗ ਮੁਕਾਬਲਿਆਂ ਦੌਰਾਨ ਸੁਰਿੰਦਰ ਸਿੰਘ ਸੋਢੀ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਟੇਬਲ ਟੈਨਿਸ ਦੇ ਮੁਕਾਬਲੇ ਵੀ ਅੱਜ ਸੰਪੰਨ ਹੋਏ। ਇਸ ਮੌਕੇ ਸੁਭਾਸ਼ ਸ਼ਰਮਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਪੰਕਜ ਸ਼ਰਮਾ, ਗਗਨ ਬਾਰੀ, ਮਨੀਸ਼ ਭਾਰਦਵਾਜ ਅਤੇ ਖੇਡ ਵਿਭਾਗ ਦੇ ਕੋਚ ਵੀ ਮੌਜੂਦ ਸਨ।