ਸ਼ਤਰੰਜ ਤੇ ਵਾਲੀਬਾਲ 'ਚ ਖਿਡਾਰੀਆਂ ਨੇ ਦਿਖਾਏ ਜੌਹਰ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-4: ਸ਼ਤਰੰਜ ਤੇ ਵਾਲੀਬਾਲ ਸ਼ੂਟਿੰਗ ਦੇ ਫਾਈਨਲ ਮੁਕਾਬਲਿਆਂ 'ਚ ਖਿਡਾਰੀਆਂ ਨੇ ਦਿਖਾਇਆ ਜੌਹਰ
Publish Date: Sun, 11 Oct 2026 08:35 PM (IST)
Updated Date: Mon, 12 Oct 2026 04:08 AM (IST)
-ਖੇਡ ਵਿਭਾਗ ਦੀ ਦੇਖ-ਰੇਖ ਹੇਠ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੇ ਐਲਾਨੇ ਹੋਏ ਨਤੀਜੇ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਸਰਕਾਰੀ ਆਰਟਸ ਜਲੰਧਰ ਵਿਖੇ ਰਾਜ ਪੱਧਰੀ ਖੇਡਾਂ ਦੇ ਵੱਖ-ਵੱਖ ਉਮਰ ਵਰਗਾਂ ਦੇ ਫਾਈਨਲ ਮੁਕਾਬਲੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਦੀ ਯੋਗ ਦੇਖ-ਰੇਖ ਹੇਠ ਸਫ਼ਲਤਾਪੂਰਵਕ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਤਰੰਜ ਦੇ ਅੰਡਰ-17 ਉਮਰ ਵਰਗ ’ਚ ਜਲੰਧਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਤੇ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ-14 ਉਮਰ ਵਰਗ ਚ ਬਠਿੰਡਾ ਪਹਿਲੇ, ਜਲੰਧਰ ਦੂਜੇ ਤੇ ਐੱਸਏਐੱਸ ਨਗਰ (ਮੋਹਾਲੀ) ਤੀਜੇ ਸਥਾਨ ਤੇ ਰਿਹਾ। ਵਾਲੀਬਾਲ ਸ਼ੂਟਿੰਗ ਦੇ ਨਤੀਜਿਆਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕੱਚੀ ਵਾਲੀਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ’ਚ ਫਿਰੋਜ਼ਪੁਰ ਨੇ ਪਹਿਲਾ, ਫਾਜ਼ਿਲਕਾ ਨੇ ਦੂਜਾ, ਲੁਧਿਆਣਾ ਨੇ ਤੀਜਾ ਤੇ ਬਠਿੰਡਾ ਨੇ ਚੌਥਾ ਸਥਾਨ ਹਾਸਲ ਕੀਤਾ। ਪੱਕੀ ਵਾਲੀਬਾਲ ਦੇ ਅੰਡਰ-14 ਲੜਕਿਆਂ ’ਚ ਬਰਨਾਲਾ ਪਹਿਲੇ, ਫਾਜ਼ਿਲਕਾ ਦੂਜੇ, ਲੁਧਿਆਣਾ ਤੀਜੇ ਤੇ ਪਟਿਆਲਾ ਚੌਥੇ ਸਥਾਨ ਤੇ ਰਿਹਾ। ਅੰਡਰ-17 ਲੜਕਿਆਂ ਦੇ ਪੱਕੀ ਵਾਲੀਬਾਲ ਮੁਕਾਬਲੇ ’ਚ ਮਾਨਸਾ ਦੀ ਟੀਮ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ, ਸੰਗਰੂਰ ਨੇ ਤੀਜਾ ਤੇ ਮਲੇਰਕੋਟਲਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਪੱਕੀ ਵਾਲੀਬਾਲ ਅੰਡਰ-21 ਲੜਕਿਆਂ ਦੀ ਸ਼੍ਰੇਣੀ ’ਚ ਸੰਗਰੂਰ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ, ਪਟਿਆਲਾ ਨੇ ਤੀਜਾ ਤੇ ਫਾਜ਼ਿਲਕਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੱਕੀ ਵਾਲੀਬਾਲ ਦੇ 21 ਤੋਂ 30 ਉਮਰ ਵਰਗ (ਲੜਕੇ) ’ਚ ਮਾਨਸਾ ਪਹਿਲੇ, ਬਰਨਾਲਾ ਦੂਜੇ, ਐੱਸਏਐੱਸ ਨਗਰ ਤੀਜੇ ਤੇ ਫਾਜ਼ਿਲਕਾ ਚੌਥੇ ਸਥਾਨ ਤੇ ਰਿਹਾ। ਡੀਐੱਸਓ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਅੱਗੇ ਤੋਂ ਹੋਰ ਮਿਹਨਤ ਕਰਕੇ ਖੇਡਾਂ ਦੇ ਖੇਤਰ ’ਚ ਰਾਜ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।