ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਲਿੰਬ ਸੈਂਟਰ ਦਾ ਦੌਰਾ ਕਰਵਾਇਆ
ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਦੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਲਿੰਬ ਸੈਂਟਰ, ਦਾ ਦੌਰ ਕਰਵਾਇਆ
Publish Date: Fri, 23 Oct 2026 06:40 PM (IST)
Updated Date: Fri, 23 Oct 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਅਕੈਡਮਿਕ ਐਕਸਟੈਂਸ਼ਨ ਐਕਟੀਵਿਟੀ ਤਹਿਤ ਫਿਜੀਓਥਰੈਪੀ ਵਿਭਾਗ ਦੇ ਭਾਗ ਚੌਥਾ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ‘ਦੀਪ ਆਰਟੀਫਿਸ਼ੀਅਲ ਲਿੰਬ ਸੈਂਟਰ’ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਫਿਜੀਓਥਰੈਪੀ ਦੇ ਵਿਦਿਆਰਥੀਆਂ ਨੂੰ ਪਰੋਸਥੈਟਿਕਸ ਤੇ ਆਰਥੋਟਿਕਸ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਫਿਜੀਓਥਰੈਪਿਸਟ ਕਿਸੇ ਵੀ ਮੈਡੀਕਲ ਰੀਹੈਬੀਲੀਟੇਸ਼ਨ ਟੀਮ ਦਾ ਅਭਿੰਨ ਅੰਗ ਹੁੰਦੇ ਹਨ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ, ਅਧਿਆਪਕ ਡਾ. ਵਿਸ਼ਾਲੀ ਮਹਿੰਦਰੂ ਤੇ ਡਾ. ਅੰਜਲੀ ਓਝਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸੈਂਟਰ ਦੇ ਸੀਈਓ ਡਾ. ਕਰਨਵੀਰ ਸਿੰਘ ਤੋਂ ਅੱਪਰ ਲਿੰਬ, ਲ਼ੌਅਰ ਲਿੰਬ ਤੇ ਸਪਾਇਨ ਦੀਆਂ ਵੱਖ-ਵੱਖ ਸਮੱਸਿਆਵਾਂ ਲਈ ਇਸਤੇਮਾਲ ਹੋਣ ਵਾਲੇ ਆਰਥੋਸਿਸ ਤੇ ਉਨਾਂ ਦੀ ਵਰਤੋਂ ਦੇ ਨਾਲ ਆਰਟੀਫਿਸ਼ਲ ਲੋਅਰ ਲਿੰਬ ਤੇ ਅੱਪਰ ਲਿੰਬ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਤੇ ਲੇਟੈਸਟ ਮਾਡਲ ਵੀ ਦੇਖੇ। ਸੈਂਟਰ ਦੇ ਸੀਈਓ ਡਾ. ਕਰਨਵੀਰ ਸਿੰਘ ਨੇ ਵਿਦਿਆਰਥੀਆਂ ਨਾਲ ਗੈਟ ਅਨਾਲਾਇਸਸ, ਪੋਸਚਰ ਅਸੈਸਮੈਂਟ ਸਬੰਧੀ ਜਾਣਕਾਰੀ ਸਾਂਝੀ ਕੀਤੀ।