- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਅੱਜ ਜ਼ਿਲ੍ਹਾ ਜਲੰਧਰ ਦੇ ਪੰਜ ਬਲਾਕਾਂ ਰੁੜਕਾ ਕਲਾਂ, ਜਲੰਧਰ ਪੂਰਬੀ, ਭੋਗਪੁਰ, ਆਦਮਪੁਰ ਤੇ ਫਿਲੌਰ ਵਿਖੇ ਟੈਨਿਸ ਕ੍ਰਿਕਟ ਦੇ ਪਹਿਲੇ ਦਿਨ ਦੇ ਮੈਚ ਸ਼ੁਰੂ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਟੈਨਿਸ ਕ੍ਰਿਕਟ ਫੇਜ਼-2 ਦੇ ਪਹਿਲੇ ਦਿਨ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਬਲਾਕ ਜਲੰਧਰ ਪੂਰਬੀ ਦੇ ਮੁਕਾਬਲਿਆਂ ’ਚ ਕੈਂਟ ਇਲੈਵਨ ਦੀ ਟੀਮ ਨੇ ਪੁਲਿਸ ਡੀਏਵੀ ਦੀ ਟੀਮ ਨੂੰ ਸੈਮੀਫਾਈਨਲ ’ਚ ਹਰਾ ਕੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਅਕਾਸ਼ ਅਕੈਡਮੀ ਦੀ ਟੀਮ ਨੇ ਸੀਨੀਅਰ ਮਾਡਲ ਸਕੂਲ ਦੀ ਟੀਮ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਬਲਾਕ ਫਿਲੌਰ ਦੇ ਮੁਕਾਬਲੇ ’ਚ ਬੁੰਡਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਬੜਾ ਪਿੰਡ ਦੀ ਟੀਮ ਦੂਜੇ ਸਥਾਨ ’ਤੇ ਰਹੀ। ਬਲਾਕ ਰੁੜਕਾ ਕਲਾਂ ਦੇ ਮੁਕਾਬਲੇ ’ਚ ਵਾਈਐੱਸਸੀ ਦੀ ਟੀਮ ਨੇ ਬੁੰਡਾਲਾ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ। ਪਿੰਡ ਪਾਸਲਾ ਦੀ ਟੀਮ ਨੇ ਐੱਸਟੀਐੱਸ ਸਕੂਲ ਰਾਜਗੋਮਾਲ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਪਿੰਡ ਗੜਾ ਦੀ ਟੀਮ ਇੰਦਰਾ ਕਲਾਂ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ’ਚ ਪਹੁੰਚੀ। ਬਲਾਕ ਰੁੜਕਾ ਕਲਾਂ ਵਿਖੇ ਹੋਏ ਮੁਕਾਬਲਿਆਂ ਦੌਰਾਨ ‘ਆਪ’ ਆਗੂ ਹਰਜੋਤ ਕੌਰ ਲੋਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।