
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : 20 ਅਗਸਤ ਤੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਤਹਿਤ ਕਰਾਟੇ ਮੁਕਾਬਲੇ ਅੱਜ ਪੂਰੇ ਉਤਸ਼ਾਹ, ਖੇਡ ਭਾਵਨਾ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ। ਪੰਜਵੇਂ ਦਿਨ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਦੇਖ-ਰੇਖ ਕਨਵੀਨਰ ਮੁੱਖ ਅਧਿਆਪਕਾ ਮੁਕਤਾ ਮਨੀ ਵੱਲੋਂ ਕੀਤੀ ਗਈ। ਮੈਡਲ ਅਤੇ ਸਰਟੀਫਿਕੇਟ ਵੰਡ ਸਮਾਗਮ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਕਰਵਾਇਆ ਗਿਆ। ਇਸ ਵਿੱਚ ਬਲਾਕ ਨੋਡਲ ਅਫ਼ਸਰ ਈਸਟ-4 ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਯੋਗੇਸ਼ ਕੁਮਾਰ ਅਤੇ ਲੈਕਚਰਾਰ ਸਰੀਰਕ ਸਿੱਖਿਆ ਅਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।
ਮੁੱਖ ਮਹਿਮਾਨ ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕਰਾਟੇ ਮੁਕਾਬਲਿਆਂ ਨੂੰ ਸੁਚੱਜੇ, ਨਿਰਪੱਖ ਅਤੇ ਅਨੁਸ਼ਾਸਨਬੱਧ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਰੈਫਰੀ ਅਤੇ ਸਹਾਇਕ ਕਨਵੀਨਰ ਵਜੋਂ ਨਿਖਿਲ ਹੰਸ ਡੀ.ਪੀ.ਈ., ਰਾਜੇਸ਼ ਕੁਮਾਰ ਸ਼ਰਮਾ ਅਤੇ ਅਜੇ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸੁਲਿੰਦਰ ਸਿੰਘ, ਸੰਦੀਪ, ਸਰਬਜੀਤ ਕੌਰ, ਪ੍ਰਭਜੋਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ ਅਤੇ ਸਤਵਿੰਦਰ ਕੌਰ ਸਮੇਤ ਅਧਿਆਪਕ, ਖੇਡ ਅਧਿਕਾਰੀ, ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਅੱਜ ਦੇ ਕਰਾਟੇ ਮੁਕਾਬਲਿਆਂ ਦੇ ਨਤੀਜਿਆਂ ਮੁਤਾਬਕ ਅੰਡਰ-14 ਲੜਕੀਆਂ-30 ਕਿੱਲੋ ਭਾਰ ਵਰਗ ’ਚ ਪਹਿਲਾ ਸਥਾਨ ਪ੍ਰਤਿਭਾ ਡੋਗਰ, ਪੁਲਿਸ ਡੀਏਵੀ ਸਕੂਲ ਨੇ ਹਾਸਲ ਕੀਤਾ। ਦੂਜਾ ਸਥਾਨ ਅਨਿਕਾ ਸ਼ਰਮਾ, ਲਾਲਾ ਜਗਤ ਨਾਰਾਇਣ ਡੀਏਵੀ ਸਕੂਲ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਬਦਰਾ ਰਾਣੀ, ਸਕੰਸਸਸ ਆਬਾਦਪੁਰਾ ਅਤੇ ਸਨੇਹਾ, ਖਾਲਸਾ ਸਕੂਲ ਅੱਟਾ ਨੇ ਹਾਸਲ ਕੀਤਾ। ਅੰਡਰ-17 ਲੜਕੀਆਂ -36 ਕਿੱਲੋ ਭਾਰ ਵਰਗ ’ਚ ਪਹਿਲਾ ਸਥਾਨ ਸਵਾਸਤਿਕ ਗੁਪਤਾ, ਪੁਲਿਸ ਡੀਏਵੀ ਸਕੂਲ ਨੇ, ਦੂਜਾ ਸਥਾਨ ਲਕਸ਼ਮੀ, ਸਕੰਸਸਸ ਆਬਾਦਪੁਰਾ ਨੇ ਅਤੇ ਤੀਜਾ ਸਥਾਨ ਦਿਪਿਕਾ, ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਅਤੇ ਈਸ਼ਾ, ਸਕੰਸਸਸ ਗੁਰਾਇਆਂ ਨੇ ਹਾਸਲ ਕੀਤਾ। ਅੰਡਰ-19 ਲੜਕੀਆਂ-48 ਕਿੱਲੋ ਭਾਰ ਵਰਗ ’ਚ ਪਹਿਲਾ ਸਥਾਨ ਯੁਵਿਕਾ, ਲਾਲਾ ਜਗਤ ਨਾਰਾਇਣ ਡੀਏਵੀ ਸਕੂਲ ਨੇ, ਦੂਜਾ ਸਥਾਨ ਬਿਊਟੀ, ਸਕੂਲ ਆਫ਼ ਐਮੀਨੈਂਸ ਭਾਰਗੋ ਕੈਂਪ ਨੇ ਅਤੇ ਤੀਜਾ ਸਥਾਨ ਕੋਮਲ ਕੌਸ਼ਕ, ਨਹਿਰੂ ਗਾਰਡਨ ਅਤੇ ਹਰਪ੍ਰੀਤ, ਸਕੰਸਸਸ ਗੁਰਾਇਆਂ ਨੇ ਪ੍ਰਾਪਤ ਕੀਤਾ। ਅੰਡਰ-14 ਲੜਕੇ -25 ਕਿੱਲੋ ਭਾਰ ਵਰਗ ’ਚ ਪਹਿਲਾ ਸਥਾਨ ਮੁਹੰਮਦ ਅਰਮਾਨ, ਲਾਲਾ ਜਗਤ ਨਾਰਾਇਣ ਡੀਏਵੀ ਸਕੂਲ ਨੇ, ਦੂਜਾ ਸਥਾਨ ਅਨੀਕੇਸ਼ ਕੁਮਾਰ, ਖਾਲਸਾ ਸਕੂਲ ਅੱਟਾ ਨੇ ਅਤੇ ਤੀਜਾ ਸਥਾਨ ਮਾਨਵ ਕੁਮਾਰ, ਗੁਰੂਕੁਲ ਸਕੂਲ ਅਤੇ ਧਨਵੀਰ ਸਿੰਘ, ਲਾਲਾ ਜਗਤ ਨਾਰਾਇਣ ਡੀਏਵੀ ਸਕੂਲ ਨੇ ਹਾਸਲ ਕੀਤਾ। ਅੰਡਰ-14 ਲੜਕੇ -30 ਕਿੱਲੋ ਭਾਰ ਵਰਗ ’ਚ ਪਹਿਲਾ ਸਥਾਨ ਨਿਤਿਸ਼, ਡਿਪਸ ਕਰੋਲ ਬਾਗ ਨੇ, ਦੂਜਾ ਸਥਾਨ ਵਿਰਾਜ, ਡਿਪਸ ਸਕੂਲ ਕਰੋਲ ਬਾਗ ਨੇ ਅਤੇ ਤੀਜਾ ਸਥਾਨ ਵਿਰਾਟ ਬਹਿਲ, ਡੀ.ਐਮ.ਐਚ. ਸਕੂਲ ਅਤੇ ਸਿਮਰਪ੍ਰੀਤ, ਡਿਪਸ ਸਕੂਲ ਨੂਰਮਹਿਲ ਨੇ ਪ੍ਰਾਪਤ ਕੀਤਾ।