ਕੌਂਸਲਰ ਕੰਚਨ ਬਾਲਾ ਨੇ ਕੀਤਾ ਦੋਸ਼ਾਂ ਦਾ ਖੰਡਨ
ਕੰਚਨ ਬਾਲਾ ਕੌਂਸਲਰ ਨੇ ਗੁਰਪ੍ਰੀਤ ਗੋਪੀ ’ਤੇ ਲਗਾਏ ਦੋਸ਼ਾਂ ਨੂੰ ਸਿਆਸੀ ਰੰਜਿਸ ਕਹਿ ਖੰਡਨ ਕੀਤਾ
Publish Date: Fri, 20 Feb 2026 10:21 PM (IST)
Updated Date: Fri, 20 Feb 2026 10:24 PM (IST)
ਅਜੇ ਸਿੰਘ ਨਾਗੀ/ਮਨਜੀਤ ਮੱਕੜ, ਪੰਜਾਬੀ ਜਾਗਰਣ, ਫਿਲੌਰ/ਗੁਰਾਇਆ : ਮੰਦਬੁੱਧੀ ਲੜਕੇ ਨਾਲ ਕੁੱਤੇ ਵੱਲੋਂ ਕੁਕਰਮ ਹੋਣ ਦੀ ਵਾਇਰਲ ਵੀਡੀਓ ਦੇ ਸਬੰਧੀ ਕੰਚਨ ਬਾਲਾ ਕੌਂਸਲਰ ਨੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਗੁਰਪ੍ਰੀਤ ਗੋਪੀ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਉਹ ਮੌਕੇ ’ਤੇ ਮੌਜੂਦ ਸਨ। ਕੌਂਸਲਰ ਨੇ ਦਾਅਵਾ ਕੀਤਾ ਕਿ ਸਿਆਸੀ ਰੰਜਿਸ਼• ਕਾਰਨ ਉਨ੍ਹਾਂ ਦੇ ਵਿਰੋਧੀ ਗੁਰਪ੍ਰੀਤ ਗੋਪੀ ਨੂੰ ਨਾਜਾਇਜ਼ ਤੌਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਗਊਸ਼ਾਲਾ ’ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਤੇ ਇਸ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ। ਉਨ੍ਹਾਂ ਨੇ ਚੋਣਾਂ ਦੌਰਾਨ ਜਾਰੀ ਕੀਤੀ ਗਲਤ ਐੱਨਓਸੀ ਦੀ ਜਾਂਚ ਦੀ ਮੰਗ ਵੀ ਕੀਤੀ। ਇਸ ਮੌਕੇ ’ਤੇ ਕੰਚਨ ਬਾਲਾ ਕੌਂਸਲਰ, ਗੁਰਪ੍ਰੀਤ ਗੋਪੀ, ਸੁਖਵਿੰਦਰ ਬਿੱਟੂ (ਬਸਪਾ ਇੰਚਾਰਜ, ਫਿਲੌਰ), ਦਾਰਾ ਸਿੰਘ ਰਾਏ, ਅਸ਼ਵਨੀ ਕੁਮਾਰ ਐਡਵੋਕੇਟ ਤੇ ਹੋਰ ਹਾਜ਼ਰ ਸਨ। ਓਧਰ, ਵਾਰਡ ਨੰਬਰ 13 ਆਮ ਆਦਮੀ ਪਾਰਟੀ ਇੰਚਾਰਜ ਵਿਵੇਕ ਸ਼ਰਮਾ ਨੇ ਗੁਰਪ੍ਰੀਤ ਗੋਪੀ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪਾਰਟੀ ਦਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਯਤਨ ਕਰ ਰਹੇ ਹਨ।