ਸ੍ਰੀ ਗੁਰੂ ਰਵਿਦਾਸ ਭਵਨ ਪੁੱਜੇ ਪਾਵਨ ਕਲਸ਼, ਸੰਗਤ ਵੱਲੋਂ ਸ਼ਾਨਦਾਰ ਸਵਾਗਤ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਸੀਰ ਗੋਵਰਧਨਪੁਰ ਬਨਾਰਸ ਤੋਂ ਪਹੁੰਚੇ ਪਾਵਨ ਕਲਸ਼ਵੱਖ ਵੱਖ ਮੰਡਲ ਪ੍ਰਧਾਨਾਂ ਨੂੰ ਵੰਡੇ
Publish Date: Mon, 03 Aug 2026 09:21 PM (IST)
Updated Date: Mon, 03 Aug 2026 09:22 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਅਸਥਾਨ ਸੀਰ ਗੋਵਰਧਨਪੁਰ, ਵਾਰਾਣਸੀ ਤੋਂ ਪਹੁੰਚੇ ਪਾਵਨ ਕਲਸ਼ ਸੋਮਵਾਰ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਮੰਡਲ ਪ੍ਰਧਾਨਾਂ ਨੂੰ ਵੰਡੇ ਗਏ। ਇਸ ਤੋਂ ਪਹਿਲਾਂ ਕਲਸ਼ਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਮੰਡਲ ਪ੍ਰਧਾਨਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਸੈਂਟਰ, ਹਲਕਾ ਨਾਰਥ, ਹਲਕਾ ਵੈਸਟ ਦੇ ਪ੍ਰਧਾਨਾਂ ਤੋਂ ਇਲਾਵਾ ਰਾਜੇਸ਼ ਬਾਗਾ (ਮਹਾਮੰਤਰੀ ਪੰਜਾਬ), ਸਾਬਕਾ ਐੱਮਪੀ ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੁਰਾਲ (ਪ੍ਰਧਾਨ ਐੱਸਸੀ ਮੋਰਚਾ ਭਾਜਪਾ ਪੰਜਾਬ), ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਯਾਤਰਾ ਇੰਚਾਰਜ ਭੁਪਿੰਦਰ ਕੁਮਾਰ, ਰੋਸ਼ਨ ਲਾਲ, ਸੀਨੀਅਰ ਭਾਜਪਾ ਨੇਤਾ ਕਰਮਜੀਤ ਕੌਰ, ਦਵਿੰਦਰ ਭਾਰਦਵਾਜ, ਸੀਨੀਅਰ ਨੇਤਾ ਦੀਪਕ ਤੇਲੂ, ਜੋਗਿੰਦਰ ਸਿੰਘ ਬਿੱਟੂ ਖਾਲਸਾ, ਭਗਵੰਤ ਪ੍ਰਭਾਕਰ ਆਦਿ ਮੌਜੂਦ ਰਹੇ। ਇਸ ਮੌਕੇ ਮੰਡਲ ਪ੍ਰਧਾਨਾਂ ’ਚੋਂ ਮੰਡਲ ਇਸ ਦੇ ਪ੍ਰਧਾਨ ਰਾਜੇਸ਼ ਮਲਹੋਤਰਾ, ਮੰਡਲ ਦੋ ਦੇ ਪ੍ਰਧਾਨ ਕੁਲਵੰਤ ਸ਼ਰਮਾ, ਮੰਡਲ ਤਿੰਨ ਦੇ ਪ੍ਰਧਾਨ ਆਸ਼ੀਸ਼ ਸਹਿਗਲ, ਮੰਡਲ ਪੰਜ ਦੇ ਪ੍ਰਧਾਨ ਚੰਦਨ ਰਖੇਜਾ, ਮੰਡਲ ਛੇ ਦੇ ਪ੍ਧਾਨ ਸੰਦੀਪ, ਮੰਡਲ 7 ਦੇ ਪ੍ਰਧਾਨ ਪ੍ਰਦੀਪ ਕਪਾਨਿਆਂ, ਮੰਡਲ ਅੱਠ ਦੇ ਪ੍ਰਧਾਨ ਵਰਿੰਦਰ, ਹਲਕਾ ਨੋਰਥ ਤੋਂ ਪ੍ਰਧਾਨ ਆਈਪੀਐੱਸ ਮਿੱਤਲ, ਹਲਕਾ ਵੈਸਟ ਤੋਂ ਮੰਡਲ ਪ੍ਰਧਾਨ ਰਿਸ਼ੀ ਬਹਲ, ਸੋਨੂ ਚੌਹਾਨ, ਅਜੇ ਠਾਕੁਰ, ਮਨੀਸ, ਪ੍ਰਦੀਪ ਖੁੱਲਰ, ਗੋਲਡੀ ਭਗਤ ਮੌਜੂਦ ਰਹੇ। ਮੌਜੂਦ ਸਾਰੇ ਮੰਡਲ ਪ੍ਰਧਾਨਾਂ ਨੂੰ ਪਵਿੱਤਰ ਕਲਸ਼ ਵੰਡੇ ਗਏ। ਭੁਪਿੰਦਰ ਕੁਮਾਰ ਨੇ ਦੱਸਿਆ ਕਿ ਸਾਰੇ ਹੀ ਮੰਡਲ ਪ੍ਰਧਾਨਾਂ ਨੂੰ ਸਤਿਕਾਰ ਸਹਿਤ ਕਲਸ਼ ਵੰਡੇ ਗਏ ਜੋ ਕਿ ਸਾਰੇ ਹੀ ਮੰਡਲ ਪ੍ਰਧਾਨ ਆਪਣੇ-ਆਪਣੇ ਮੰਡਲ ’ਚ ਕਲਸ਼ ਯਾਤਰਾ ਕੱਢਣਗੇ ਤਾਂਕਿ ਸੰਗਤਾਂ ਵੀ ਇਨ੍ਹਾਂ ਪਾਵਨ ਕਲਸ਼ਾਂ ਦੇ ਦਰਸ਼ਨ ਕਰ ਸਕਣ। ਸ਼ਾਮ ਸਮੇਂ ਮੰਡਲ ਇਕ ਵਿਖੇ ਮਕਸੂਦਾਂ ’ਚ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਭੂਪੇਂਦਰ ਕੁਮਾਰ ਤੇ ਰੋਸ਼ਨ ਲਾਲ ਨੇ ਕਿਹਾ ਕਿ ਪਾਵਨ ਕਲਸ਼ ਦਾ ਜਲੰਧਰ ਪਹੁੰਚਣਾ ਸਮੂਹ ਸੰਗਤਾਂ ਲਈ ਵੱਡੀ ਖੁਸ਼ਕਿਸਮਤੀ ਤੇ ਆਤਮਿਕ ਊਰਜਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਮੰਡਲਾਂ ’ਚ ਕਲਸ਼ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਤੇ ਸ਼ਰਧਾਲੂ, ਸਮਾਜਿਕ ਸੰਸਥਾਵਾਂ ਤੇ ਭਾਜਪਾ ਵਰਕਰ ਇਸ ਵਿਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਜੀ ਪ੍ਰਤੀ ਆਪਣੀ ਸ਼ਰਧਾ ਭੇਟ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਮੰਡਲ ਇਕ ਦੇ ਪ੍ਰਧਾਨ ਰਾਜੇਸ਼ ਮਲਹੋਤਰਾ ਵੱਲੋਂ ਪਾਵਨ ਕਲਸ਼ ਯਾਤਰਾ ਕੱਡੀ ਗਈ। ਉਨ੍ਹਾਂ ਦੱਸਿਆ ਕਿ ਕਲਸ਼ ਯਾਤਰਾ ਮਕਸੂਦਾਂ ਦੇ ਬੋਹੜ ਵਾਲਾ ਮੁੱਹਲਾ ਤੋਂ ਸ਼ੁਰੂ ਹੋਕੇ ਪਿੰਡ ਨਾਗਰਾ, ਸ੍ਰੀ ਗੁਰੂ ਰਵਿਦਾਸ ਨਗਰ ਤੋਂ ਮਕਸੂਦਾਂ ਹੁੰਦੇ ਹੋਏ ਸਲੇਮਪੁਰ ਵਿਖੇ ਸੰਪਨ ਹੋਈ। ਕਲਸ਼ ਯਾਤਰਾ ਦੌਰਾਨ ਸਾਬਕਾ ਸੰਸਦ ਸਚਿਵ ਕੇਡੀ ਭੰਡਾਰੀ, ਆਈਪੀਐੱਸ ਮਿੱਤਲ, ਕੌੰਸਲਰ ਗੁਰਦੀਪ ਸਿੰਘ, ਬਰਜੇਸ਼ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਭੂਪੇਂਦਰ ਕੁਮਾਰ ਤੇ ਰੋਸ਼ਨ ਲਾਲ ਨੇ ਸਮੂਹ ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਭਾਜਪਾ ਵਰਕਰਾਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਲਸ਼ ਯਾਤਰਾ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਗੁਰੂ ਮਹਾਰਾਜ ਜੀ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ’ਚ ਆਪਣਾ ਯੋਗਦਾਨ ਪਾਉਣ।