- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੱਬਡੀ ਦੇ ‘ਕਲੋਜ ਫਾਈਟਰ’ ਹੁਣ ਲੜਨਗੇ ਸਿਆਸੀ ਲੜਾਈ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਕਬੱਡੀ ਜਗਤ ਦੇ ਵੱਡੇ ਸਟਾਰ, ਜਿਨਾ ਨੂੰ ‘ਕਲੋਜ ਫਾਈਟਰ’ ਵਜੋਂ ਜਾਣਿਆ ਜਾਂਦਾ ਹੈ, ਨੂੰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਪਿੰਦਰ ਪੰਡੋਰੀ ਦੀ ਥਾਂ ਲਈ ਹੈ। ‘ਆਪ’ ’ਚ ਸ਼ਾਮਲ ਹੋਣ ਵੇਲੇ ਉਨ੍ਹਾਂ ਦਾ ਪਹਿਲਾ ਪ੍ਰਤੀਕਰਮ ਸੀ ਕਿ ਉਹ ਆਪਣੀ ਸਿਆਸਤ ਨੂੰ ਥਾਣਿਆਂ ਤੱਕ ਸੀਮਤ ਨਹੀਂ ਰੱਖਣਗੇ। ਕੁਝ ਲੋਕਾਂ ਵੱਲੋਂ ਹਲਕਾ ਇੰਚਾਰਜ ਬਦਲੇ ਜਾਣ ਦੀਆਂ ਕਿਆਸ ਅਰਾਈਆਂ ਕਈ ਮਹੀਨੇ ਪਹਿਲਾਂ ਤੋਂ ਲਗਾਈਆਂ ਜਾ ਰਹੀਆਂ ਸਨ। ਉੰਝ ਬਲਬੀਰ ਸਿੰਘ ਪਾਲਾ ਜਲਾਲਪੁਰ ਵੱਲੋਂ ਕਬੱਡੀ ਜਗਤ ਨੂੰ ਬੁਲੰਦੀਆਂ ਪ੍ਰਦਾਨ ਕਰਵਾਉਣ ਦੀ ਗੱਲ ਤਾਂ ਆਖੀ ਜਾਂਦੀ ਰਹੀ ਹੈ ਪਰ ਹਲਕਾ ਇੰਚਾਰਜ ਬਣਨ ਦੀ ਦੌੜ ’ਚ ਸ਼ਾਮਲ ਹੋਣ ਦੀ ਉਨ੍ਹਾਂ ਵੱਲੋਂ ਕੋਈ ਕਨਸੋਅ ਨਹੀਂ ਸੀ। ਹੁਣ ਸਵਾਲ ਹੈ ਕਿ ਟਿਕਟ ਦੇ ਮਾਮਲੇ ’ਚ ਚਾਰ ਪੰਜ ਥਾਵਾਂ ’ਤੇ ਵੰਡੀ ਹੋਈ ਨਜ਼ਰ ਆਉਂਦੀ ਪਾਰਟੀ ਨੂੰ ਕਬੱਡੀ ਸਟਾਰ ਇਕ ਕਰ ਸਕਣਗੇ? ਇਸ ਵੇਲੇ ਨਵੇਂ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਨਜ਼ਰ ਆਉਂਦਾ ਹੈ।