ਮੁਠੱਡਾ ਖੁਰਦ ਵਿਖੇ ਦੋਆਬਾ ਪੇਂਡੂ ਲੀਗ ਤਹਿਤ ਕਬੱਡੀ ਤੇ ਵਾਲੀਬਾਲ ਮੁਕਾਬਲੇ ਕਰਵਾਏ ਮੁਠੱਡਾ ਖੁਰਦ ਵਿਖੇ ਦੋਆਬਾ ਪੇਂਡੂ ਲੀਗ ਤਹਿਤ ਕਬੱਡੀ ਤੇ ਵਾਲੀਬਾਲ ਮੁਕਾਬਲੇ ਕਰਵਾਏ
Publish Date: Sun, 18 Oct 2026 07:44 PM (IST)
Updated Date: Mon, 19 Oct 2026 04:07 AM (IST)
- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਪ੍ਰਬੰਧਕ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਮੁਠੱਡਾ ਖੁਰਦ ਵਿਖੇ ਸਮੂਹ ਨਗਰ ਵਾਸੀਆਂ, ਐੱਨਆਰਆਈ ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 17 ਅਕਤੂਬਰ ਨੂੰ ਦੋਆਬਾ ਪੇਂਡੂ ਲੀਗ ਤਹਿਤ ਕਬੱਡੀ ਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੌਰਾਨ ਖਿਡਾਰੀਆਂ ਨੇ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਦਕਿ ਦਰਸ਼ਕਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਅਜਿਹੇ ਖੇਡ ਮੇਲੇ ਨੌਜਵਾਨਾਂ ’ਚ ਸਰੀਰਕ ਤੰਦਰੁਸਤੀ, ਅਨੁਸ਼ਾਸਨ ਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਤ ਕਰਦੇ ਹਨ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਸੋਸਾਇਟੀ ਪੰਜਾਬ ਦੇ ਸਰਪ੍ਰਸਤ ਡਾ. ਕੁਲਦੀਪ ਰਾਏ, ਹਰਭਜਨ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ, ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਤਰਸੀਮ ਸਿੰਘ ਢਿੱਲੋਂ, ਗੁਰਨਾਮ ਸਿੰਘ ਮੁਠੱਡਾ, ਹਰਮਿੰਦਰ ਸਿੰਘ ਰਾਣਾ, ਦੀਪਕ ਕੁਮਾਰ, ਪਲਵਿੰਦਰ ਸਿੰਘ ਦੁਸਾਂਝ, ਡੀਐੱਸਪੀ ਟਰੈਫਿਕ ਜਲੰਧਰ ਮਨਜੀਤ ਸਿੰਘ, ਡੀਐੱਸਪੀ ਫਿਲੌਰ ਭਾਰਤ ਮਸੀਹ ਤੇ ਰਜਿੰਦਰ ਚਚਰਾੜੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਰਪੰਚ ਜਸਪਾਲ ਚੰਦ ਤੇ ਮਲਕੀਤ ਸਿੰਘ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮੇਸ਼ ਲਾਲ ਪੰਚ, ਬੋਬੀ ਪੰਚ, ਮਮਤਾ ਦੇਵੀ ਪੰਚ, ਬਲਵੀਰ ਸਿੰਘ ਪੰਚ, ਸਿਮਰਜੀਤ ਕੌਰ ਪੰਚ, ਡਾ. ਲਖਵੀਰ ਚੰਦ, ਸਾਬਕਾ ਐੱਸਐੱਚਓ ਰਾਮ ਲਾਲ ਮਾਨ, ਬਾਬਾ ਸਰੂਪ ਸਿੰਘ ਬੱਛੋਵਾਲ, ਸੱਤਾ ਦੁਸਾਂਝ, ਜੋਗੀ ਮੁਠੱਡਾ, ਰਣਜੀਤ ਸਿੰਘ, ਅਜੀਤ ਸਿੰਘ, ਜਗੀਰੀ ਲਾਲ, ਨੋਨੀ ਮੁਠੱਡਾ, ਸੁਰਜੀਤ ਸਿੰਘ ਤੇ ਹੋਰ ਪਤਵੰਤਿਆਂ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।