
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਰਬਾਰ ਬਾਬਾ ਗਰੀਬ ਸ਼ਾਹ ਸਾਬਰੀ ਜੀ ਟਿੱਬੀ ਸ਼ਰੀਫ ਪਿੰਡ ਲਿੱਦੜ ਖੁਰਦ ਸਲਾਨਾ ਜੋੜਾ ਮੇਲਾ 19 ਅਗਸਤ ਤੋਂ ਸ਼ੁਰੂ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ :
ਦੁਆਬੇ ਦੇ ਇਤਿਹਾਸ ਤੇ ਪਵਿੱਤਰ ਅਸਥਾਨ ਡੇਰਾ ਹਜ਼ਰਤ ਦਰਬਾਰ ਬਾਬਾ ਗਰੀਬ ਸ਼ਾਹ ਸਾਬਰੀ ਜੀ ਟਿੱਬੀ ਸ਼ਰੀਫ ਪਿੰਡ ਲਿੱਦੜ ਖੁਰਦ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ ਵਿਖੇ 25ਵਾਂ ਸਾਲਾਨਾ ਜੋੜ ਮੇਲਾ 19,20, 21 ਅਗਸਤ ਤਿੰਨ ਦਿਨਾਂ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸਾਬਰੀ ਵੱਲੋਂ ਮਨਾਇਆ ਜਾਵੇਗਾ। ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸਾਬਰੀ ਨੇ ਦੱਸਿਆ ਕਿ 19 ਅਗਸਤ ਨੂੰ ਮਹਿੰਦੀ ਦੀ ਰਸਮ ਸ਼ਾਮ 5 ਵਜੇ ਕੱਵਾਲ ਰਾਤ 8 ਵਜੇ ਦਾਤਾ ਜੀ ਦਾ ਗੁਣ ਗਾਣ ਕਰਨਗੇ। 20 ਅਗਸਤ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਬੇੜੇ ਦੀ ਰਸਮ ਸ਼ਾਮ ਨੂੰ 3 ਵਜੇ ਕੁਸ਼ਤੀਆਂ ਸ਼ਾਮ 6 ਵਜੇ ਜਾਣਗੀਆਂ। ਮਹਿਫਲ-ਏ-ਕੱਵਾਲ ਰਾਤ 8 ਵਜੇ ਤੋਂ ਹੋਵੇਗੀ। 21 ਅਗਸਤ ਨੂੰ ਸਵੇਰੇ ਚਾਦਰ ਦੀ ਰਸਮ ਦੁਪਹਿਰ 12 ਵਜੇ ਕਲਾਕਾਰਾਂ ਤੇ ਕਵਾਲ ਪੰਜਾਬ ਦੇ ਪ੍ਰਸਿੱਧ ਕਲਾਕਾਰ ਮਾਸ਼ਾ ਅਲੀ ਤੇ ਹੋਰ ਪੰਜਾਬ ਦੇ ਪ੍ਰਸਿੱਧ ਕਲਾਕਾਰ ਹਾਜ਼ਰੀ ਭਰਨਗੇ ਤੇ ਵੱਖ-ਵੱਖ ਡੇਰਿਆਂ ਤੋਂ ਮਹਾਂਪੁਰਸ਼ ਸ਼ਿਰਕਤ ਕਰਨਗੇ। ਇਸ ਮੌਕੇ ਦੀਦਾਰ ਸਿੰਘ ਢਿੱਲੋਂ, ਬਲਕਾਰ ਸਿੰਘ ਢਿੱਲੋਂ, ਚਰਨਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।