ਘਰ ’ਚੋਂ ਗਹਿਣੇ ਚੋਰੀ
ਸੰਵਾਦ ਸੂਤਰ, ਜਾਗਰਣ, ਗੁਰਾਇਆ:
Publish Date: Thu, 26 Mar 2026 11:52 PM (IST)
Updated Date: Thu, 26 Mar 2026 11:56 PM (IST)
ਸੰਵਾਦ ਸੂਤਰ, ਜਾਗਰਣ, ਗੁਰਾਇਆ: ਪਿੰਡ ਚਚਰਾੜੀ ਦੇ ਇਕ ਘਰ ’ਚ ਗਹਿਣੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਕਮਰੇ ’ਚ ਪਈ ਅਲਮਾਰੀ ’ਚੋਂ ਚੋਰ ਨੇ 4 ਸੋਨੇ ਦੀਆਂ ਮੁੰਦਰੀਆਂ, ਚਾਰ ਜੋੜੇ ਟਾਪਸ, ਸੋਨੇ ਦਾ ਕੜਾ, ਸੋਨੇ ਦੀ ਚੇਨ ਤੇ ਲਾਕਟ, 15 ਹਜ਼ਾਰ ਰੁਪਏ ਦੀ ਨਕਦੀ ਤੇ ਮਾਤਾ ਦੀ ਚੁੰਨਰੀ ’ਚ ਰੱਖੇ 1500 ਰੁਪਏ ਚੋਰੀ ਕਰ ਲਏ ਹਨ।
ਉਨ੍ਹਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ’ਚ ਇਕ ਨੌਜਵਾਨ ਦਿਖਾਈ ਦੇ ਰਿਹਾ ਹੈ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਚੋਰੀ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਇਸ ਸਬੰਧੀ ਜਾਂਚ ਜਾਰੀ ਹੈ।