
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇਬੀਪੀਐੱਲ ਸੀਜ਼ਨ-1 ਕ੍ਰਿਕਟ ਕੱਪ 29 ਅਗਸਤ ਤੋਂ, 18 ਟੀਮਾਂ ਲੈਣਗੀਆਂ ਹਿੱਸਾ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਬਾਕਸ ਪ੍ਰੀਮੀਅਰ ਲੀਗ (ਜੇਬੀਪੀਐੱਲ) ਵੱਲੋਂ ਜੇਬੀਪੀਐਲ ਸੀਜ਼ਨ-1 ਕ੍ਰਿਕਟ ਕੱਪ 29 ਅਗਸਤ ਤੋਂ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨ 29 ਅਗਸਤ ਨੂੰ ਸ਼ਾਮ 5 ਵਜੇ ਪਾਵਰ ਪਲੇ ਕ੍ਰਿਕਟ ਅਕੈਡਮੀ ਦੇ ਗਰਾਊਂਡ, ਯੂਨੀਕ ਹੋਮ ਦੇ ਨੇੜੇ, ਨਕੋਦਰ ਰੋਡ ’ਤੇ ਹੋਵੇਗਾ। ਮੁਕਾਬਲੇ ਦਾ ਫਾਈਨਲ ਮੈਚ ਐਤਵਾਰ, 30 ਅਗਸਤ ਨੂੰ ਖੇਡਿਆ ਜਾਵੇਗਾ। ਜੀਐੱਸ ਬਿੰਦਰਾ, ਐਮੀ ਭੱਟੀ, ਰਾਜੇਸ਼ ਸਰਨਾ ਤੇ ਰਿਸ਼ੀ ਲੂਥਰਾ ਨੇ ਦੱਸਿਆ ਕਿ ਜੇਬੀਪੀਐੱਲ ਸੀਜ਼ਨ-1 ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਤੇ ਉਨ੍ਹਾਂ ਵਿੱਚ ਖੇਡ ਭਾਵਨਾ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਟੂਰਨਾਮੈਂਟ ਵਿੱਚ ਕੁੱਲ 18 ਟੀਮਾਂ ਹਿੱਸਾ ਲੈਣਗੀਆਂ। ਹਰੇਕ ਟੀਮ ’ਚ 8 ਖਿਡਾਰੀ ਹੋਣਗੇ। ਮੁਕਾਬਲੇ ਦੇ ਸਾਰੇ ਮੈਚ 8-8 ਓਵਰਾਂ ਦੇ ਹੋਣਗੇ।