ਰਿਟਾਇਰਡ ਮਿਊਂਸੀਪਲ ਇੰਪਲਾਇਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਿੱਧੂ
ਜਵਾਹਰ ਲਾਲ ਸਿੱਧੂ ਸਰਬਸੰਮਤੀ ਨਾਲ ਰਿਟਾਇਰਡ ਮਿਊਂਸਿਪਲ ਇੰਪਲਾਇਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ
Publish Date: Mon, 16 Feb 2026 09:26 PM (IST)
Updated Date: Mon, 16 Feb 2026 09:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਿਟਾਇਰਡ ਮਿਊਂਸੀਪਲ ਇੰਪਲਾਇਜ਼ ਐਸੋਸੀਏਸ਼ਨ ਦੀਆਂ ਚੋਣਾਂ ’ਚ ਜਵਾਹਰ ਲਾਲ ਸਿੱਧੂ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਪੂਰੀ ਹੋਈ ਤੇ ਵੱਖ-ਵੱਖ ਅਹੁਦਿਆਂ ਲਈ ਨਾਂ ਤੈਅ ਕੀਤੇ ਗਏ। ਇਸ ਤਹਿਤ ਨਰਿੰਦਰ ਸਿੰਘ ਢੀਂਗਰਾ ਨੂੰ ਚੇਅਰਮੈਨ, ਜਗਮੋਹਨ ਸਿੰਘ ਕੋਹਲੀ ਨੂੰ ਵਾਈਸ ਚੇਅਰਮੈਨ ਤੇ ਸੁਰੇਸ਼ ਕੁਮਾਰ ਭਗਤ ਨੂੰ ਚੀਫ ਪੈਟਰੋਨ ਬਣਾਇਆ ਗਿਆ ਹੈ। ਜਵਾਹਰ ਲਾਲ ਸਿੱਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਜਦਕਿ ਸੁਰਜੀਤ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ, ਕੁਲਵਿੰਦਰ ਸਿੰਘ ਤੇ ਗੁਰਕੀਰਤ ਸਿੰਘ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਜੁਗਲ ਸੂਰੀ ਨੂੰ ਜਰਨਲ ਸਕੱਤਰ ਤੇ ਅਜੀਤ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਅਮਰੀਕ ਸਿੰਘ ਨੂੰ ਪ੍ਰੈੱਸ ਸਕੱਤਰ, ਹਰਚਰਨ ਸਿੰਘ ਚਾਵਲਾ ਨੂੰ ਖਜਾਨਚੀ ਤੇ ਰਜਿੰਦਰ ਕੁਮਾਰ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੰਵਲ ਰੂਪ, ਮਹੇਸ਼ ਦੱਤ, ਸ਼ਕਤੀ ਰਾਣਾ, ਕੁਲਦੀਪ ਚਿੱਟੀ, ਜਰਨੈਲ ਸਿੰਘ ਮੁਲਤਾਨੀ, ਅਜੈ ਕੁਮਾਰ ਤੇ ਕੁਲਦੀਪ ਸਿੰਘ ਦਕੋਹਾ ਕਾਰਕਾਰਿਨੀ ਮੈਂਬਰ ਹੋਣਗੇ। ਚੋਣ ਪ੍ਰਕਿਰਿਆ ਤੋਂ ਬਾਅਦ ਨਵੀਂ ਟੀਮ ਨੇ ਸੰਗਠਨ ਨੂੰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ।