ਵਿਦਿਆਰਥਣ ਨੂੰ ਟੈਸਟ ਪਾਸ ਕਰਨ ’ਤੇ ਕੀਤਾ ਸਨਮਾਨਿਤ
ਸਰਕਾਰੀ ਪ੍ਰਾਇਮਰੀ ਸਕੂਲ ਮੋਂਰੋਂ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਜਵਾਹਰ ਨਵੋਦਿਆ ਦਾ ਟੈਸਟ ਕੀਤਾ ਪਾਸ
Publish Date: Wed, 25 Mar 2026 06:16 PM (IST)
Updated Date: Wed, 25 Mar 2026 06:19 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਮਦਨ ਲਾਲ ਨੂੰ ਜਵਾਹਰ ਨਵੋਦਿਆ ਦਾ ਟੈਸਟ ਪਾਸ ਕਰਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼, ਗ੍ਰਾਮ ਪੰਚਾਇਤ ਤੇ ਸਮੂਹ ਐੱਸਐੱਮਸੀ ਮੈਂਬਰਾਂ ਵੱਲੋਂ ਜੈਸਮੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਜਸਵੰਤ ਕੁਮਾਰ, ਜਸਵੀਰ ਕੌਰ, ਜਗਜੀਵਨ ਰਾਮ, ਸਰਬਜੀਤ ਕੌਰ, ਸੋਮ ਲਾਲ, ਸਰਪੰਚ ਹਰਦੀਪ ਸਿੰਘ, ਰਜਨੀ ਬਾਲਾ, ਰਣਜੀਤ ਕੌਰ, ਮਦਨ ਲਾਲ, ਗੁਰਜੀਤ ਕੌਰ, ਰਣਵੀਰ ਸਿੰਘ ਕੰਦੋਲਾ ਵੀ ਹਾਜ਼ਰ ਸਨ।