ਡਿਪਲਾ ਸਰਕਲ ਪਰਾਗਪੁਰ ਦੇ ਪ੍ਰਧਾਨ ਨਿਯੁਕਤ ਜਰਨੈਲ ਸਿੰਘ ਡਿਪਲਾ ਜਲੰਧਰ ਕੇਂਦਰੀ ਦੇ ਮੰਡਲ-5 ਸਰਕਲ ਪਰਾਗਪੁਰ ਦੇ ਪ੍ਰਧਾਨ ਨਿਯੁਕਤ
Publish Date: Tue, 06 Oct 2026 09:11 PM (IST)
Updated Date: Tue, 06 Oct 2026 09:14 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹਲਕਾ ਜਲੰਧਰ ਕੇਂਦਰੀ ਦੇ ਅਧੀਨ ਆਉਂਦੇ ਮੰਡਲ-5 ਚ ਸਰਕਲ ਪਰਾਗਪੁਰ ਦੇ ਸੰਗਠਨਾਤਮਕ ਢਾਂਚੇ ’ਚ ਵਾਧਾ ਕਰਦਿਆਂ ਸੀਨੀਅਰ ਆਗੂ ਜਰਨੈਲ ਸਿੰਘ ਡਿਪਲਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਲੰਧਰ ਦੇ ਸਾਬਕਾ ਮੇਅਰ ਤੇ ਪੰਜਾਬ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ, ਸੂਬਾ ਭਾਜਪਾ ਮੈਂਬਰ ਮਨੋਜ ਅਗਰਵਾਲ, ਰਵਿੰਦਰ ਸੋਨਕਰ, ਡਾ. ਮੁਨੀਸ਼ ਅਗਰਵਾਲ, ਭਵਨੀਤ ਸਿੰਘ, ਪਵਨ ਪਰਾਸ਼ਰ, ਰਾਜ ਘੁੰਮਣ ਸਮੇਤ ਹਲਕੇ ਦੇ ਸੀਨੀਅਰ ਲੀਡਰਸ਼ਿਪ ਨੇ ਜਰਨੈਲ ਸਿੰਘ ਡਿਪਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਾਰਟੀ ਹਾਈਕਮਾਂਡ ਨੇ ਉਮੀਦ ਜਤਾਈ ਕਿ ਡਿਪਲਾ ਆਪਣੀ ਮਿਹਨਤ ਤੇ ਸੂਝ-ਬੂਝ ਨਾਲ ਮੰਡਲ-5 ਦੇ ਸਰਕਲ ਪਰਾਗਪੁਰ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ ਤੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਗੇ। ਆਪਣੀ ਨਿਯੁਕਤੀ ਤੇ ਧੰਨਵਾਦ ਪ੍ਰਗਟ ਕਰਦਿਆਂ ਨਵ-ਨਿਯੁਕਤ ਮੰਡਲ ਪ੍ਰਧਾਨ ਜਰਨੈਲ ਸਿੰਘ ਡਿਪਲਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਵੱਲੋਂ ਜਤਾਏ ਗਏ ਭਰੋਸੇ ਤੇ ਪੂਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਸਮਰਥਕਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੇ ਜਰਨੈਲ ਸਿੰਘ ਡਿਪਲਾ ਨੂੰ ਮਠਿਆਈਆਂ ਖੁਆ ਕੇ ਵਧਾਈ ਦਿੱਤੀ।