- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜੋਤੀ ਜਾਗ੍ਰਤੀ ਸੰਸਥਾਨ, ਨੂਰਮਹਿਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਦੀ ਮਚੇਗੀ ਧੂਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਮਹਿਲ
ਦਿਵਯ ਜੋਤੀ ਜਾਗ੍ਰਤੀ ਸੰਸਥਾਨ, ਨੂਰਮਹਿਲ ਆਸ਼ਰਮ ’ਚ 4 ਸਤੰਬਰ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਮਨਾਇਆ ਜਾਵੇਗਾ। ਸਵਾਮੀ ਵਿਸ਼ਵਾਨੰਦ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸੁੰਦਰ ਪੇਸ਼ਕਾਰੀ ਕੀਤੀ ਜਾਵੇਗੀ। ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਅਲੌਕਿਕ ਲੀਲਾਵਾਂ ’ਚ ਨਿਹਿਤ ਗੂੜ੍ਹੇ ਅਧਿਆਤਮਿਕ ਰਹੱਸਾਂ ਨੂੰ ਮਧੁਰ ਭਜਨ-ਕੀਰਤਨ ਤੇ ਗਿਆਨਵਰਧਕ ਪ੍ਰਵਚਨਾਂ ਰਾਹੀਂ ਸੰਗਤ ਦੇ ਸਾਹਮਣੇ ਉਜਾਗਰ ਕੀਤਾ ਜਾਵੇਗਾ। ਇਸ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਸ ਦਿਵਯ ਗਿਆਨ ਬਾਰੇ ਦੱਸਿਆ, ਭਗਵਾਨ ਸ੍ਰੀ ਕ੍ਰਿਸ਼ਨ ਦੀ ਰਾਸ ਲੀਲ੍ਹਾ ਦਾ ਅਸਲ ਅਰਥ ਕੀ ਹੈ, ਉਨ੍ਹਾਂ ਨੇ ਗਊ ਨੂੰ ਆਪਣੇ ਨਾਲ ਕਿਉਂ ਰੱਖਿਆ, ਉਨ੍ਹਾਂ ਦੇ ਹੱਥਾਂ ’ਚ ਸਜੀ ਮੁਰਲੀ ਦਾ ਕੀ ਅਰਥ ਹੈ ਆਦਿ ਅਣਗਿਣਤ ਗੂੜ੍ਹੇ ਰਹੱਸ ਵੀ ਇਨ੍ਹਾਂ ਵਿਸ਼ੇਸ਼ ਪ੍ਰਵਚਨਾਂ ਰਾਹੀਂ ਉਜਾਗਰ ਕੀਤੇ ਜਾਣਗੇ। ਪ੍ਰੋਗਰਾਮ ਤਹਿਤ ਭਗਵਾਨ ਸ੍ਰੀ ਕ੍ਰਿਸ਼ਨ ਦੇ ਪਾਵਨ ਅਵਤਰਨ ਨੂੰ ਜੀਵੰਤ ਕਰਦੀ ਹੋਈ ਇਕ ਆਕਰਸ਼ਕ ਤੇ ਮਨਮੋਹਕ ਝਾਂਕੀ ਮੁੱਖ ਆਕਰਸ਼ਣ ਦਾ ਕੇਂਦਰ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਵੱਖ-ਵੱਖ ਲੀਲ੍ਹਾਵਾਂ ’ਤੇ ਅਧਾਰਿਤ ਮਧੁਰ ਭਜਨ-ਕੀਰਤਨ ਵੀ ਪੇਸ਼ ਕੀਤੇ ਜਾਣਗੇ। ਇਹ ਵਿਸ਼ਾਲ ਸਮਾਗਮ ਰਾਤ 8 ਵਜੇ ਤੋਂ 11 ਵਜੇ ਤੱਕ ਸਤਿਸੰਗ ਆਸ਼ਰਮ, ਨਕੋਦਰ ਰੋਡ, ਨੂਰਮਹਿਲ ਵਿਖੇ ਕਰਵਾਇਆ ਜਾਵੇਗਾ ਤੇ ਸਮਾਗਮ ਦੀ ਸਮਾਪਤੀ ਭਗਵਾਨ ਸ੍ਰੀ ਕ੍ਰਿਸ਼ਨ ਦੀ ਆਰਤੀ ਨਾਲ ਹੋਵੇਗੀ। ਪ੍ਰੋਗਰਾਮ ਉਪਰੰਤ ਸਾਰੇ ਭਗਤਾਂ ਲਈ ਲੰਗਰ-ਪ੍ਰਸਾਦ ਦੀ ਵਿਵਸਥਾ ਵੀ ਕੀਤੀ ਜਾਵੇਗੀ।