- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਮਸ਼ੇਰ ਡੇਅਰੀ ਕੰਪਲੈਕਸ ਦੇ ਵਿਕਾਸ ਦਾ ਸਫ਼ਰ: ਸਰਕਾਰੀ ਵਿਭਾਗਾਂ

-3.69 ਕਰੋੜ ਰੁਪਏ ਦੇ ਪ੍ਰਾਜੈਕਟ ਤੋਂ ਲੈ ਕੇ ਪਲਾਂਟ ਦੇ ਕੰਮ ਦੀ ਸ਼ੁਰੂਆਤ ਤੱਕ ਕਈ ਅਹਿਮ ਪੜਾਅ ਹੋਏ ਪੂਰੇ
ਦਵਿੰਦਰ ਕੁਮਾਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਜਮਸ਼ੇਰ ਡੇਅਰੀ ਕੰਪਲੈਕਸ ਦਾ ਵਿਕਾਸ ਦੋ ਸਾਲਾਂ ’ਚ ਕੀਤੇ ਯਤਨਾਂ, ਤਾਲਮੇਲ, ਸਮਰਪਣ ਤੇ ਸਾਂਝੀ ਵਚਨਬੱਧਤਾ ਦੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਪੰਜਾਬ ਸਰਕਾਰ, ਜਮਸ਼ੇਰ ਡੇਅਰੀ ਯੂਨੀਅਨ, ਕਿਸਾਨਾਂ ਤੇ ਹੋਰ ਸਬੰਧਤ ਧਿਰਾਂ ਵੱਲੋਂ ਵੱਖ-ਵੱਖ ਪੜਾਵਾਂ 'ਤੇ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਪ੍ਰਧਾਨ ਸਰਵਣ ਸਿੰਘ ਸੰਘਾ ਨੇ ਕਿਹਾ ਕਿ ਵਿਕਾਸ ਕਾਰਜ ਦੀ ਸ਼ੁਰੂਆਤ 6 ਨਵੰਬਰ 2024 ਨੂੰ ਹੋਈ, ਜਦੋਂ ਮਿਊਂਸਪਲ ਕਾਰਪੋਰੇਸ਼ਨ ਜਲੰਧਰ, ਜਮਸ਼ੇਰ ਡੇਅਰੀ ਯੂਨੀਅਨ ਤੇ ਬਿੰਦ ਬਾਇਓ ਗੈਸ ਪ੍ਰਾਈਵੇਟ ਲਿਮਟਿਡ ਵਿਚਕਾਰ ਤਿੰਨ ਧਿਰਾਂ ਦਾ ਸਮਝੌਤਾ ਹੋਇਆ।
ਸਾਲ 2026 ਦੌਰਾਨ ਵੀ ਗਤੀਵਿਧੀਆਂ ਜਾਰੀ ਰਹੀਆਂ। 2 ਜਨਵਰੀ ਨੂੰ ਸਾਈਟ 'ਤੇ ਹੋਏ ਵਿਰੋਧ ਪ੍ਰਦਰਸ਼ਨ ਸਬੰਧੀ ਐੱਸਡੀਐਮ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। 12 ਜਨਵਰੀ ਨੂੰ ਪ੍ਰਤਾਪ ਸਿੰਘ ਵੱਲੋਂ ਸਾਈਟ ਦਾ ਦੌਰਾ ਕੀਤਾ ਗਿਆ। 2 ਫਰਵਰੀ ਨੂੰ ਕਿਸਾਨਾਂ ਵੱਲੋਂ ਪ੍ਰਾਜੈਕਟ ਸਾਈਟ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ, ਜਦਕਿ 18 ਮਈ ਨੂੰ ਪਲਾਂਟ ਸਾਈਟ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। 25 ਜੂਨ ਨੂੰ ਸੜਕਾਂ ਤੇ ਡਰੇਨੇਜ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਸਬੰਧਤ ਧਿਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸੇ ਦਿਨ ਡੇਅਰੀ ਭਾਈਚਾਰੇ ਦੇ ਹਿੱਤਾਂ ਤੇ ਸਮੱਸਿਆਵਾਂ ਦੀ ਨੁਮਾਇੰਦਗੀ ਕਰਨ ਲਈ ਜਮਸ਼ੇਰ ਡੇਅਰੀ ਐਸੋਸੀਏਸ਼ਨ ਦਾ ਗਠਨ ਵੀ ਕੀਤਾ ਗਿਆ।
ਇਸ ਤੋਂ ਇਲਾਵਾ 30 ਸਤੰਬਰ ਨੂੰ ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਲਾਂਟ ਸਾਈਟ ਦਾ ਦੌਰਾ ਕੀਤਾ ਗਿਆ। ਇਸ ਪੂਰੀ ਪ੍ਰਕਿਰਿਆ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸ ਸਬੰਧੀ ਜੇਸੀ ਮਨਦੀਪ ਕੌਰ, ਐਕਸੀਅਨ ਰਾਮਪਾਲ, ਜੇਈ ਚੰਦਨ, ਰਤਨ ਸਿੰਘ ਤੇ ਹੋਰ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ ਗਿਆ ਹੈ। ਇਸ ਮੌਕੇ ਪ੍ਰਧਾਨ ਸਰਵਣ ਸਿੰਘ ਸੰਘਾ, ਸਾਹਿਬ ਸਿੰਘ ਮੈਨੇਜਰ ਪ੍ਰੋਜੇਕਟ, ਜੋਬਨ ਸਿੰਘ ਸੰਧੂ, ਜੈਮਲ ਸਿੰਘ, ਸੋਨੂੰ ਕਲਿਆਣ, ਰਵਿੰਦਰ ਵਿੱਕੀ, ਸਾਬੀ ਸਿੰਘ, ਰਾਧੇਸ਼ਾਮ , ਰਾਜ ਕੁਮਾਰ ਰਾਜੂ, ਕੋਹਲੀ ਡੇਅਰੀ ਆਦਿ ਹਾਜ਼ਰ ਸਨ।