ਭਰਤ ਮਿਲਾਪ ਨਾਈਟ ਮੌਕੇ ਕਲਾਕਾਰਾਂ ਦਾ ਕੀਤਾ ਸਨਮਾਨ
ਭਰਤ ਮਿਲਾਪ ਨਾਈਟ ਮੌਕੇ ਸਮੂਹ ਕਲਾਕਾਰਾਂ ਦਾ ਕੀਤਾ ਗਿਆ ਸਨਮਾਨ
Publish Date: Fri, 23 Oct 2026 08:30 PM (IST)
Updated Date: Fri, 23 Oct 2026 08:33 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ ਲੋਹੀਆਂ ਖ਼ਾਸ : ਸਥਾਨਕ ਦਸਮੇਸ਼ ਪਾਰਕ ਲੋਹੀਆਂ ਵਿਖੇ ਮੰਚਨ ਕੀਤੀ ਜਾ ਰਹੀ ਰਾਮ ਲੀਲਾ ਦੀ ਆਖ਼ਰੀ ਨਾਈਟ ਮੌਕੇ ਜਿੱਥੇ ਭਰਤ ਮਿਲਾਪ ਦਾ ਸ਼ਾਨਦਾਰ ਮੰਚਨ ਕੀਤਾ। ਉਥੇ ਕਲੱਬ ਦੇ ਸਮੂਹ ਕਲਾਕਾਰਾਂ ਤੇ ਕੁਝ ਅਹਿਮ ਸ਼ਖ਼ਸੀਅਤਾਂ ਨੂੰ ਮਹੰਤ ਜੈ ਰਾਮ ਗਿਰੀ ਜੀ ਤੇ ਗੁਰਦੁਆਰਾ ਸਿੰਘ ਸਭਾ ਲੋਹੀਆਂ ਦੇ ਹੈੱਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਅੱਜ ਦੀ ਭਗਵਾਨ ਸ਼੍ਰੀ ਰਾਮ ਜੀ ਦੇ ਰਾਜ ਤਿਲਕ ਦੀ ਨਾਈਟ ਮੌਕੇ ਵਪਾਰ ਮੰਡਲ ਲੋਹੀਆਂ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ ਤੇ ਮਹਿਲਾ ਪਤੰਜਲੀ ਯੋਗ ਸੰਮਤੀ ਦੇ ਪ੍ਰਧਾਨ ਬੀਬੀ ਭਾਰਤੀ ਖੇੜਾ ਵੱਲੋਂ ਸੰਮਤੀ ਦੀਆਂ ਮਹਿਲਾ ਮੈਂਬਰਾਂ ਸਮੇਤ ਉਦਘਾਟਨ ਕੀਤਾ ਗਿਆ। ਇਸ ਮੌਕੇ ਚੰਦੀ ਵੱਲੋਂ ਲੋਹੀਆਂ ’ਚ ਲਗਾਤਾਰ 10 ਦਿਨ ਮੇਲਾ ਲਗਾਉਣ ਤੇ ਆਮ ਲੋਕਾਂ ’ਚ ਸਦਭਾਵਨਾ ਪੈਦਾ ਕਰਨ ਲਈ ਸ਼੍ਰੀ ਕੁੰਦਨ ਲਾਲ ਰਾਮ ਲੀਲ੍ਹਾ ਤੇ ਦੁਸਹਿਰਾ ਕਮੇਟੀ ਦਾ ਧੰਨਵਾਦ ਕੀਤਾ ਜਦਕਿ ਬੀਬੀ ਭਾਰਤੀ ਖੇੜਾ ਨੇ ਉਮੀਦ ਪ੍ਰਗਟਾਈ ਕਿ ਰਾਮਲੀਲਾ ਨੂੰ ਦੇਖਣਾ ਹੀ ਕਾਫ਼ੀ ਨਹੀਂ ਹੈ ਸਗੋਂ ਆਪਣੇ ਜੀਵਨ ‘ਚ ਵੀ ਇਸ ਰਾਮਾਇਣ ਨੂੰ ਉਤਾਰਨਾ ਚਾਹੀਦਾ ਹੈ। ਇਸ ਮੌਕੇ ਕਲਾਕਾਰਾਂ, ਸਹਿਯੋਗੀ ਕਲਾਕਾਰਾਂ ਤੇ ਮਿਊਜ਼ਕ ਦੇਣ ਵਾਲੇ ਕਲਾਕਾਰਾਂ ਨੂੰ ਵੀ ਮਹੰਤ ਜੈ ਰਾਮ ਗਿਰੀ ਜੀ ਨੇ ਆਸ਼ੀਰਵਾਦ ਦਿੱਤਾ।