- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ਼੍ਰੀ ਗਣੇਸ਼ ਜੀ ਦਾ ਵਿਧੀਵਤ ਵਿਸਰਜਨ ਕੀਤਾ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ: ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖਾਸ ਵਿਖੇ ਮਨਾਏ ਗਏ ਪੰਜ ਰੋਜ਼ਾ ਸ਼੍ਰੀ ਗਣੇਸ਼ ਮਹੋਤਸਵ ਦਾ ਸਮਾਪਨ ਐਤਵਾਰ ਨੂੰ ਭਗਵਾਨ ਸ਼੍ਰੀ ਗਣੇਸ਼ ਜੀ ਦੇ ਵਿਧੀਵਤ ਜਲ ਵਿਸਰਜਨ ਨਾਲ ਹੋਇਆ। ਧਾਰਮਿਕ ਰੰਗ ਵਿਚ ਰੰਗੇ ਹੋਏ ਭਗਤਾਂ ਵੱਲੋਂ ਹੋਲੀ ਵਾਂਗ ਇਕ ਦੂਜੇ ਤੇ ਗੁਲਾਲ ਵਰਸਾਏ। ਸਵੇਰੇ ਵਿਸ਼ੇਸ਼ ਪੂਜਾ-ਅਰਚਨਾ ਅਤੇ ਆਰਤੀ ਉਪਰੰਤ ਭਗਵਾਨ ਸ਼੍ਰੀ ਗਣੇਸ਼ ਜੀ ਦੀ ਸ਼ੋਭਾ ਯਾਤਰਾ ਹਰੀਕੇ ਪੱਤਣ ਲਈ ਰਵਾਨਾ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ, ਮਹਿਲਾਵਾਂ ਅਤੇ ਨੌਜਵਾਨਾਂ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਹਰੀਕੇ ਪੱਤਣ ਵਿਖੇ ਵੈਦਿਕ ਮੰਤਰਾਂ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਗਣੇਸ਼ ਜੀ ਦਾ ਵਿਧੀਵਤ ਵਿਸਰਜਨ ਕੀਤਾ ਗਿਆ। ਇਸ ਮੌਕੇ ਹਲਕਾ ਸ਼ਾਹਕੋਟ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ, ਮਹੰਤ ਸ਼੍ਰੀ ਸ਼ਿਵ ਗਿਰਿ ਜੀ ਮਹਾਰਾਜ , ਮਹੰਤ ਸ਼੍ਰੀ ਪ੍ਰਭੂ ਗਿਰਿ ਜੀ ਮਹਾਰਾਜ , ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਲਹਿੰਬਰ ਭੱਟੀ, ਦੇਵਰਾਜ ਵਰਮਾ, ਪੰਡਿਤ ਪਾਰਸ, ਪੰਡਿਤ ਧਰਮਰਾਜ, ਰੁਪੇਸ਼ ਕੁਮਾਰ ਸੱਦੀ, ਮੋਨੂੰ ਸ਼ਾਹ, ਬੌਬੀ ਕੰਡਾ, ਯੋਗੇਸ਼ਵਰ ਸ਼ਰਮਾ, ਲਖਨ ਵਰਮਾ, ਨਰਿੰਦਰ ਕਾਲੀਆ, ਹਨੀ ਸ਼ਰਮਾ, ਸਾਹਿਲ ਸ਼ਰਮਾ, ਵਿਨੈ ਅਤੇ ਹੋਰ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।