- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਲ ਸਟਾਈਲ ਕਬੱਡੀ ’ਚ ਪੰਜਾਬ ਭਰ ਤੋਂ ਜੇਤੂ ਰਹੀ ਜਲੰਧਰ ਦੀ ਟੀਮ

-ਸੀਚੇਵਾਲ ਅਕੈਡਮੀ ਦੇ 6 ਖਿਡਾਰੀਆਂ ਦਾ ਰਿਹਾ ਅਹਿਮ ਯੋਗਦਾਨ
-ਸੰਤ ਸੀਚੇਵਾਲ ਨੇ ਖਿਡਾਰੀਆਂ ਤੇ ਕੋਚ ਨੂੰ ਦਿੱਤੀ ਵਧਾਈ
ਪ੍ਰਿਤਪਾਲ ਸਿੰਘ , ਪੰਜਾਬੀ ਜਾਗਰਣ, ਸ਼ਾਹਕੋਟ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ 18 ਤੋਂ 23 ਅਕਤੂਬਰ 2026 ਤੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਗਏ ਸਰਕਲ ਸਟਾਈਲ ਕਬੱਡੀ ਦੇ ਮੁਕਾਬਲਿਆਂ ਵਿੱਚ ਅੰਡਰ-21 ਵਰਗ ਵਿੱਚ ਜਲੰਧਰ ਦੀ ਟੀਮ ਨੇ ਫਾਈਨਲ ਮੁਕਾਬਲੇ ’ਚ ਮਾਨਸਾ ਦੀ ਟੀਮ ਨੂੰ ਹਰਾ ਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਵਿੱਚ ਸੀਚੇਵਾਲ ਅਕੈਡਮੀ ਦੇ ਛੇ ਖਿਡਾਰੀਆਂ ਨੇ ਅਹਿਮ ਯੋਗਦਾਨ ਪਾਇਆ। ਵਿਧਾਇਕ ਗੁਰਲਾਲ ਸਿੰਘ ਘਨੌਰ, ਰਣਧੀਰ ਸਿੰਘ ਧੀਰਾ ਪਹਿਲਵਾਨ, ਡੀ.ਐੱਸ.ਓ. ਪਟਿਆਲਾ ਤੇ ਮਨਜੀਤ ਕੌਰ ਫ਼ਰੀਦਕੋਟ ਵੱਲੋਂ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਗੁਰਬੀਰ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਕੋਚ ਦੀ ਯੋਗ ਅਗਵਾਈ ਦਾ ਨਤੀਜਾ ਹੈ। ਕੋਚ ਗੁਰਬੀਰ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ ’ਤੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਬੱਚੇ ਇਹ ਮੁਕਾਮ ਹਾਸਲ ਕਰ ਰਹੇ ਹਨ।